ਲੋਕ ਸੇਵਾ ਸਮਝ ਕੇ ਕੀਤੀ ਜਾਣੀ ਚਾਹੀਦੀ ਸਿਅਸਤ : ਮਦਨ ਨਰੂਲਾ
ਰਾਜਨੀਤੀ ਜਨਤਾ ਦੀ ਸੇਵਾ ਸਮਝ ਕੇ ਕੀਤੀ ਜਾਣੀ ਚਾਹੀਦੀ ਹੈ, ਵਪਾਰ ਸਮਝ ਕੇ ਨਹੀਂ : ਮਦਨ ਨਰੂਲਾ
Publish Date: Tue, 03 Mar 2026 04:36 PM (IST)
Updated Date: Tue, 03 Mar 2026 04:38 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਅਖਿਲ ਭਾਰਤੀ ਲੋਕਤਾਂਤਰਿਕ ਅਧਿਕਾਰ ਰੱਖਿਆ ਸਮਿਤੀ ਦੇ ਪ੍ਰਧਾਨ ਮਦਨ ਲਾਲ ਨਰੂਲਾ ਜੋ ਕਿ ਪਿਛਲੇ 129 ਦਿਨਾਂ ਤੋਂ ਰੇਲਵੇ ਪਾਰਕ ਗੁਰੂਹਰਸਹਾਏ ਵਿਖੇ ਜਨਤਕ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਹਨ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਵਿਚ 2027 ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਵਿਚ ਪੰਜਾਬ ਦੀ ਜਨਤਾ ਨਾਲ ਸੋਚ ਸਮਝ ਕੇ ਵਾਅਦੇ ਕਰਨ ਅਤੇ ਗਰੰਟੀਆਂ ਤਾਂ ਜੋ ਤੁਹਾਨੂੰ ਵਾਅਦੇ ਅਤੇ ਗਰੰਟੀਆਂ ਪੂਰੇ ਨਾ ਹੋਣ ਤੇ ਤੁਹਾਨੂੰ ਨਮੋਸ਼ੀ ਅਤੇ ਸ਼ਰਮਿੰਦਗੀ ਦਾ ਅਤੇ ਲੋਕਾਂ ਦੇ ਗੁੱਸੇ ਦੇ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ। ਮਦਨ ਨਰੂਲਾ ਨੇ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੀਆਂ ਸਾਰੀਆਂ ਸੂਬਾ ਪੱਧਰੀ ਅਤੇ ਰਾਸ਼ਟਰੀ ਪੱਧਰੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਨੂੰ ਕਾਨੂੰਨ ਦੇ ਅਧੀਨ ਲਿਆਂਦਾ ਜਾਏ ਤਾਂ ਜੋ ਸਰਕਾਰ ਬਣਨ ਤੋਂ ਬਾਅਦ ਵਾਧੇ ਅਤੇ ਗਾਰੰਟੀਆਂ ਪੂਰਾ ਨਾ ਕਰਨ ਤੇ ਚੋਣ ਘੋਸ਼ਣਾ ਪੱਤਰ ਨੂੰ ਅਦਾਲਤਾਂ ਵਿਚ ਚੈਲੰਜ ਕੀਤਾ ਜਾ ਸਕੇ ਅਤੇ ਸਰਕਾਰ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਸਕੇ। ਮਦਨ ਨਰੂਲਾ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਵੀ ਕਿਹਾ ਹੈ ਕਿ ਪੰਜਾਬ ਦੀ ਜਨਤਾ ਕੋਲੋਂ ਵੋਟਾਂ ਪ੍ਰਾਪਤ ਕਰਨ ਵਾਸਤੇ ਮੁਫ਼ਤ ਦਾ ਰਾਸ਼ਨ, ਮੁਫ਼ਤ ਦਾ ਬਿਜਲੀ ਪਾਣੀ ਅਤੇ ਹੋਰ ਮੁਫ਼ਤ ਦੀਆਂ ਸਰਕਾਰੀ ਸਹੂਲਤਾਂ ਦੇਣੀਆਂ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਨਾਲ ਸਰਕਾਰੀ ਖਜ਼ਾਨੇ ਤੇ ਵਿਤੀ ਬੋਝ ਪੈਂਦਾ ਹੈ। ਰਾਜਨੀਤੀ ਜਨਤਾ ਦੀ ਸੇਵਾ ਸਮਝ ਕੇ ਕੀਤੀ ਜਾਣੀ ਚਾਹੀਦੀ ਹੈ ਵਪਾਰ ਸਮਝ ਕੇ ਨਹੀਂ।