ਬੀਤੀ 8 ਮਾਰਚ ਦੀ ਰਾਤ ਨੂੰ ਸ਼ਹੀਦੇ ਆਜ਼ਮ ਊਧਮ ਸਿੰਘ ਦੀ ਬੇਅਦਬੀ ਕਰਨ ਅਤੇ ਸ਼ਰਾਬ ਪੀ ਕੇ ਕੌਮੀ ਤਿਰੰਗੇ ਝੰਡੇ ਦਾ ਅਪਮਾਨ ਕਰਨ ਵਾਲੇ ਗੈਰ ਸਮਾਜੀ ਲੋਕਾਂ ਦੇ ਖਿਲਾਫ ਦੋ ਦਿਨ ਬਾਅਦ ਵੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਹੈ। ਹੈਰਾਨੀ ਭਰਿਆ ਪਹਿਲੂ ਇਹ ਵੀ ਹੈ ਕਿ ਐਸਐਚੳ ਸਿਟੀ ਕਸ਼ਮੀਰ ਸਿੰਘ ਦੀ ਹਾਜਰੀ ਵਿਚ ਹੋਈ ਇਸ ਬੇਅਦਬੀ ਅਤੇ ਸਾਰੇ ਮੰਦਭਾਗੇ ਵਰਤਾਰੇ ਦੀਆਂ ਵੀਡੀੳ ਸਾਹਮਣੇ ਆਉਣ ਦੇ ਬਵਾਜੂਦ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨਾ ਸਾਫ ਸਾਬਤ ਕਰ ਰਿਹਾ ਹੈ ਕਿ ਸੂਬੇ ਦੀ ਪੁਲਿਸ ਸ਼ਹੀਦਾਂ ਦੇ ਸਤਿਕਾਰ ਪ੍ਰਤੀ ਜਰਾ ਵੀ ਸੰਜੀਦਾ ਨਹੀਂ ਹੈ ।
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ,ਫਿਰੋਜ਼ਪੁਰ; ਬੀਤੀ 8 ਮਾਰਚ ਦੀ ਰਾਤ ਨੂੰ ਸ਼ਹੀਦੇ ਆਜ਼ਮ ਊਧਮ ਸਿੰਘ ਦੀ ਬੇਅਦਬੀ ਕਰਨ ਅਤੇ ਸ਼ਰਾਬ ਪੀ ਕੇ ਕੌਮੀ ਤਿਰੰਗੇ ਝੰਡੇ ਦਾ ਅਪਮਾਨ ਕਰਨ ਵਾਲੇ ਗੈਰ ਸਮਾਜੀ ਲੋਕਾਂ ਦੇ ਖਿਲਾਫ ਦੋ ਦਿਨ ਬਾਅਦ ਵੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਹੈ। ਹੈਰਾਨੀ ਭਰਿਆ ਪਹਿਲੂ ਇਹ ਵੀ ਹੈ ਕਿ ਐਸਐਚੳ ਸਿਟੀ ਕਸ਼ਮੀਰ ਸਿੰਘ ਦੀ ਹਾਜਰੀ ਵਿਚ ਹੋਈ ਇਸ ਬੇਅਦਬੀ ਅਤੇ ਸਾਰੇ ਮੰਦਭਾਗੇ ਵਰਤਾਰੇ ਦੀਆਂ ਵੀਡੀੳ ਸਾਹਮਣੇ ਆਉਣ ਦੇ ਬਵਾਜੂਦ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨਾ ਸਾਫ ਸਾਬਤ ਕਰ ਰਿਹਾ ਹੈ ਕਿ ਸੂਬੇ ਦੀ ਪੁਲਿਸ ਸ਼ਹੀਦਾਂ ਦੇ ਸਤਿਕਾਰ ਪ੍ਰਤੀ ਜਰਾ ਵੀ ਸੰਜੀਦਾ ਨਹੀਂ ਹੈ । ਸ਼ਹੀਦ ਦੀ ਬੇਅਦਬੀ ਕਰਨ ਵਾਲਿਆਂ ’ਤੇ ਜ਼ਿਲ੍ਹਾ ਪੁਲਿਸ ਦੀ ਨਜ਼ਰੇ ਇਨਾਇਤ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ਕਾਰਣ ਸ਼ਹੀਦ ਦੇ ਵਾਰਸਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਸਬੰਧੀ ਜਿਥੇ ਆਮ ਬੁੱਧੀਜੀਵੀਆਂ ਵਿਚ ਨਾਰਾਜਗੀ ਪਾਈ ਜਾ ਰਹੀ ਹੈ,ਉਥੇ ਵੱਖ ਵੱਖ ਸਿਆਸੀ ਧਿਰਾਂ ਵੱਲੋਂ ਵੀ ਇਸ ਮਾਮਲੇ ਸਬੰਧੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਨੇ ਪੁਲਿਸੀਆ ਕਾਰਵਾਈ ਨਾ ਹੋਣ ਨੂੰ ਮੰਦਭਾਗਾ ਦੱਸਿਆ ਹੈ। ਜਿਕਰਯੋਗ ਹੈ ਕਿ ਬੀਤੀ 8 ਮਾਰਚ ਨੂੰ ਭਾਰਤ ਨਿਊਜੀਲੈਂਡ ਵਿਚਾਲੇ ਟੀ ਟਵੰਟੀ ਕ੍ਰਿਕੇਟ ਦਾ ਫਾਈਨਲ ਮੈਚ ਜਿੱਤਣ ਮਗਰੋਂ ਸ਼ਹਿਰ ਵਿਚ ਕਈ ਥਾਈਂ ਖੁਸ਼ੀ ਵਿਚ ਲੋਕ ਸੜਕਾਂ ’ਤੇ ਉਤਰੇ ਹੋਏ ਸਨ। ਇਸ ਦੌਰਾਨ ਕ੍ਰਿਕੇਟ ਪ੍ਰੇਮੀਆਂ ਦੀ ਭੀੜ ਵਿਚ ਹੀ ਸ਼ਾਮਲ ਕੁੱਝ ਫਿਰਕਾਪ੍ਰਸਤ ਲੋਕ ਨਾ ਸਿਰਫ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਜਬਰਨ ਗੇਟ ਖੋਲ੍ਹ ਕੇ ਨਾ ਸਿਰਫ ਸ਼ਹੀਦ ਦੇ ਬੁੱਤ ਵਾਲੇ ਕੰਪਲੈਕਸ ਅੰਦਰ ਹੀ ਦਾਖਲ ਹੋਏ ਸਗੋਂ ਸ਼ਰਾਬੀ ਹਾਲਤ ਵਿਚ ਜੁੱਤੀਆਂ ਸਮੇਤ ਸ਼ਹੀਦ ਦੇ ਬੁੱਤ ਉਪਰ ਚੱੜ ਕੇ ਹੁੱਲ੍ਹੜਬਾਜ਼ੀ ਕਰਦੇ ਰਹੇ । ਇਸ ਦੌਰਾਨ ਜਨਮਦਿਨ ਮਨਾ ਰਹੇ ਕੁੱਝ ਲੋਕਾਂ ਦੀ ਵੀਡੀੳ ਵੀ ਸਾਹਮਣੇ ਆਈ ਹੈ।ਸ਼ਰਾਬੀ ਹਾਲਤ ਵਿਚ ਉਹ ਲੋਕ ਪੂਰੀ ਤਰਾਂ ਖੁੱਲ੍ਹ ਕੇ ਬੇਅਦਬੀ ਕਰ ਰਹੇ ਹਨ। ਇਸ ਮੋਕੇ ਜਿਥੇ ਪੀਸੀਆਰ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਾਕਾਮ ਹੋਈ ਤਾਂ ਮੌਕੇ ’ਤੇ ਪਹੁੰਚੀ ਥਾਣਾ ਸਿਟੀ ਪੁਲਿਸ ਵੱਲੋਂ ਵੀ ਉਨ੍ਹਾਂ ਬਦਮਾਸ਼ਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੰਦਿਆਂ ਕਾਰਵਾਈ ਕਰਨ ਦੀ ਬਜਾਏ ਮਿੰਨਤਾਂ ਕਰਕੇ ਉਨ੍ਹਾਂ ਨੂੰ ਥੱਲੇ ਉਤਾਰਣ ਬਾਰੇ ਦੱਸਿਆ ਜਾ ਰਿਹਾ ਹੈ।
ਦਰਖਾਸਤ ਦੇਣ ਦੇ ਬਾਵਜੂਦ ਗੰਭੀਰਤਾ ਨਾਲ ਨਹੀਂ ਲਿਆ ਪੁਲਿਸ ਨੇ : ਭਗਵਾਨ ਸਿੰਘ
ਵਾਰਦਾਤ ਦੇ ਦੋ ਦਿਨ ਬਾਅਦ ਵੀ ਪੁਲਿਸ ਵੱਲੋਂ ਮਾਮਲੇ ਵਿਚ ਕਾਰਵਾਈ ਨਾ ਕਰਨ ਨੂੰ ਲੈ ਕੇ ਨਾਰਾਜਗੀ ਜਾਹਰ ਕਰਦਿਆਂ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ ਨੇ ਦੱਸਿਆ ਕਿ ਕਮੇਟੀ ਦੇ ਇਕ ਵਫਦ ਨੇ ਬੀਤੇ ਦਿਨ ਡੀਐਸਪੀ ਸਿਟੀ ਨੂੰ ਮਿਲ ਕੇ ਕਾਰਵਾਈ ਕਰਨ ਲਈ ਸ਼ਿਕਾਇਤ ਦਿੱਤੀ ਸੀ । ਉਨ੍ਹਾਂ ਦੱਸਿਆ ਕਿ ਡੀਐਸਪੀ ਸਿਟੀ ਨੂੰ ਜਦੋਂ ਇਹ ਆਖਿਆ ਗਿਆ ਸੀ ਕਿ ਲੋਕਾਂ ਵਿਚ ਨਾਰਾਜਗੀ ਹੈ ,ਇਹ ਨਾ ਹੋਵੇ ਲੋਕ ਸੜਕਾਂ ’ਤੇ ਆ ਜਾਣ ਤਾਂ ਡੀਐਸਪੀ ਸੁਖਵਿੰਦਰ ਸਿੰਘ ਨੇ ਸਾਫ ਕਹਿ ਦਿੱਤਾ ਸੀ ਕਿ ਮੇਰੇ ਵੱਲੋਂ ਭਾਵੇਂ ਹੁਣੇ ਧਰਨਾ ਲਾ ਲੳ। ਇਸ ਤੋਂ ਪੁਲਿਸ ਦੀ ਸੰਜੀਦਗੀ ਤਾ ਪਹਿਲੋਂ ਹੀ ਪਤਾ ਲੱਗ ਗਈ ਸੀ।
ਸ਼ਹੀਦਾਂ ਦਾ ਸਤਿਕਾਰ ਵੀ ਬਹਾਲ ਨਾ ਰੱਖ ਸਕੀ ਸੂਬਾ ਸਰਕਾਰ ; ਕੁਲਬੀਰ ਸਿੰਘ ਜ਼ੀਰਾ ,ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ
ਸ਼ਹੀਦ ਊਧਮ ਸਿੰਘ ਦੀ ਬੇੇਅਦਬੀ ’ਤੇ ਨਾਰਾਜਗੀ ਜਾਹਿਰ ਕਰਦਿਆਂ ਜ਼ਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਇਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ । ਕੁਲਬੀਰ ਸਿੰਘ ਜ਼ੀਰਾ ਨੇ ਆਖਿਆ ਕਿ ਨਸ਼ੇ ,ਗੈਂਗਸਟਰਵਾਦ ਅਤੇ ਹਰ ਤਰਾਂ ਨਾਲ ‘ਲਾਅ ਐਂਡ ਆਰਡਰ’ ਬਹਾਲ ਰੱਖਣ ਵਿਚ ਫੇਲ੍ਹ ਹੋ ਚੁੱਕੀ ਸੂਬਾ ਸਰਕਾਰ ਹੁਣ ਸ਼ਹੀਦਾਂ ਦਾ ਮਾਣ ਸਤਿਕਾਰ ਬਹਾਲ ਰੱਖਣ ਵਿਚ ਵੀ ਫੇਲ੍ਹ ਸਾਬਤ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਦਫਤਰਾਂ ਵਿਚ ਸ਼ਹੀਦਾਂ ਦੀਆਂ ਫੋਟੋਆਂ ਲਾਉਣ ਨਾਲ ਹੀ ਦੇਸ਼ ਭਗਤ ਨਹੀਂ ਬਣਿਆ ਜਾਂਦਾ ,ਉਨ੍ਹਾਂ ਮਹਾਨ ਸ਼ਹੀਦਾਂ ਦਾ ਮਾਣ ਸਤਿਕਾਰ ਬਹਾਲ ਵੀ ਰੱਖਣਾ ਸਿੱਖੋ।
ਡੀਐਸਪੀ ਸਾਹਬ ਕੋਲ ਹੈ ਮਾਮਲਾ ;ਥਾਣਾ ਸਿਟੀ ਮੁਖੀ
ਸ਼ਹੀਦ ਦੀ ਬੇਅਦਬੀ ਮਾਮਲੇ ਵਿਚ ਕਾਰਵਾਈ ਸਬੰਧੀ ਪੁੱਛੇ ਜਾਣ ’ਤੇ ਥਾਣਾ ਸਿਟੀ ਮੁਖੀ ਕਸ਼੍ਮੀਰ ਸਿੰਘ ਦਾ ਜਵਾਬ ਬੜਾ ਹੈਰਾਨ ਕਰਨ ਵਾਲਾ ਸੀ। ਮਾਮਲੇ ਵਿਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ,ਜਾਂ ਪੁਲਿਸ ਦੀ ਕੀ ਮੰਸ਼ਾ ਹੈ ਦਾ ਇਸੇ ਗੱਲ ਤੋਂ ਪਤਾ ਲੱਗਦਾ ਹੈ ਕਿ ਥਾਣਾ ਮੁਖੀ ਨੇ ਇਹ ਜਵਾਬ ਦਿੱਤਾ ਕਿ ਸੰਸਥਾ ਦਾ ਇਕ ਵਫਦ ਡੀਐਸਪੀ ਸਾਬ ਨੂੰ ਮਿਲਿਆ ਸੀ। ਇਸ ਸਬੰਧੀ ਉਹ ਹੀ ਕਾਰਵਾਈ ਕਰ ਰਹੇ ਹਨ।