ਦੀਪ ਸਿੰਘ ਬਣੇ ਏਐੱਸਆਈ
ਪੁਲਿਸ ਮੁਲਾਜ਼ਮ ਦੀਪ ਸਿੰਘ ਤਰੱਕੀ ਹਾਸਲ ਕਰਕੇ ਏਐੱਸਆਈ ਬਣੇ
Publish Date: Sat, 17 Jan 2026 04:43 PM (IST)
Updated Date: Sat, 17 Jan 2026 04:46 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ: ਪੰਜਾਬ ਪੁਲਿਸ ਵਿਭਾਗ ਵੱਲੋਂ ਇਮਾਨਦਾਰੀ, ਤਨਦੇਹੀ ਨਾਲ ਸੇਵਾ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਮੇਂ-ਸਮੇਂ ’ਤੇ ਤਰੱਕੀ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸੀ ਕੜੀ ਤਹਿਤ ਪੁਲਿਸ ਥਾਣਾ ਸਦਰ ਜ਼ੀਰਾ, ਥਾਣਾ ਮਖੂ, ਥਾਣਾ ਘੱਲ ਖੁਰਦ, ਥਾਣਾ ਸਿਟੀ ਜੀਰਾ ਵਿੱਚ ਬਤੌਰ ਮੁਨਸ਼ੀ ਅਤੇ ਐੱਸਐੱਸਪੀ ਦਫਤਰ ਫਿਰੋਜ਼ਪੁਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹੌਲਦਾਰ ਦੀਪ ਸਿੰਘ ਨੂੰ ਪਦ ਉੱਨਤ ਕਰਕੇ ਅਸਿਸਟੈਂਟ ਸਬ ਇੰਸਪੈਕਟਰ (ਏਐੱਸਆਈ) ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ। ਪੁਲਿਸ ਵਿਭਾਗ ਦੀ ਗੌਰਵਮਈ ਰਿਵਾਇਤਾਂ ਅਨੁਸਾਰ ਮਨਜੀਤ ਸਿੰਘ ਐੱਸਪੀ.(ਡੀ) ਫ਼ਿਰੋਜ਼ਪੁਰ ਅਤੇ ਧਰਮਵੀਰ ਸਿੰਘ ਐੱਸਪੀ.(ਐੱਚ) ਅਧਿਕਾਰੀਆਂ ਵੱਲੋਂ ਨਵ-ਨਿਯੁਕਤ ਏਐੱਸਆਈ ਦੀਪ ਸਿੰਘ ਦੇ ਮੌਢਿਆਂ ’ਤੇ ਤਰੱਕੀ ਦੇ ਸਟਾਰ ਲਗਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਦੀਪ ਸਿੰਘ ਨੇ ਆਪਣੇ ਸੇਵਾ ਕਾਲ ਦੌਰਾਨ ਇਮਾਨਦਾਰੀ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਉਂਦਿਆਂ ਵਿਭਾਗ ਦੀ ਸ਼ਾਨ ਵਧਾਈ ਹੈ। ਉਨ੍ਹਾਂ ਨੇ ਆਸ ਜਤਾਈ ਕਿ ਤਰੱਕੀ ਉਪਰੰਤ ਵੀ ਉਹ ਕਾਨੂੰਨ-ਵਿਵਸਥਾ ਦੀ ਮਜ਼ਬੂਤੀ ਅਤੇ ਲੋਕ ਸੇਵਾ ਲਈ ਹੋਰ ਵੀ ਵਧੇਰੇ ਜੋਸ਼ ਅਤੇ ਸਮਰਪਣ ਨਾਲ ਆਪਣੀ ਡਿਊਟੀ ਨਿਭਾਉਣਗੇ। ਇਸ ਮੌਕੇ ਥਾਣਾ ਸਿਟੀ ਜੀਰਾ ਦਾ ਸਟਾਫ਼ ਅਤੇ ਸਹਿਕਰਮੀਆਂ ਵੱਲੋਂ ਵੀ ਏਐੱਸਆਈ ਦੀਪ ਸਿੰਘ ਨੂੰ ਤਰੱਕੀ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਕੀਤੀਆਂ ਗਈਆਂ।