ਨਵੇਂ ਸਾਲ ਦੀ ਆਮਦ ’ਤੇ ਪੁਲਿਸ ਪ੍ਰਸ਼ਾਸਨ ਪਾਠ ਕਰਵਾਇਆ
ਪੁਲਿਸ ਪ੍ਰਸ਼ਾਸਨ ਵੱਲੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
Publish Date: Fri, 02 Jan 2026 04:05 PM (IST)
Updated Date: Fri, 02 Jan 2026 04:08 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਨਵੇਂ ਸਾਲ ਦੀ ਆਮਦ ਮੌਕੇ ਥਾਣਾ ਮਖੂ ਦੇ ਐੱਸਐੱਚਓ ਗੁਰਮੀਤ ਸਿੰਘ ਵੱਲੋਂ ਸੀਆਈਡੀ ਇੰਚਾਰਜ਼ ਜਰਮਲ ਸਿੰਘ, ਸਾਂਝ ਕੇਂਦਰ ਮਖੂ ਦੇ ਇੰਚਾਰਜ਼ ਸੁਖਚੈਨ ਸਿੰਘ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਥਾਣਾ ਮਖੂ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਮਖੂ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਅਤੇ ਕੀਰਤਨੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਇਲਾਕਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹੋਏ ਥਾਣਾ ਮੱਖੂ ਦੇ ਐੱਸਐਚਓ ਗੁਰਮੀਤ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਵੇਂ ਸਾਲ ’ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲ ਕੇ ਲੋਕਾਂ ਦੀ ਸੇਵਾ ਕਰੀਏ। ਇਸ ਮੌਕੇ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ, ਵਿਜੇ ਕਾਲੜਾ ਪ੍ਰਧਾਨ ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਪੰਜਾਬ, ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਯੂਥ ਆਗੂ ਸ਼ੰਕਰ ਕਟਾਰੀਆ, ਨਰਿੰਦਰ ਮੋਹਨ ਕਟਾਰੀਆ ਪ੍ਰਧਾਨ ਨਗਰ ਪੰਚਾਇਤ ਮੱਖੂ, ਵਰਿੰਦਰ ਠੁਕਰਾਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਖੂ, ਜਥੇ. ਕਾਰਜ ਸਿੰਘ ਆਹਲਾਂ ਪ੍ਰਧਾਨ ਭਾਜਪਾ ਮੰਡਲ ਮੱਖੂ, ਸੰਦੀਪ ਸਚਦੇਵਾ ਮੀਤ ਪ੍ਰਧਾਨ ਭਾਜਪਾ ਜ਼ਿਲ੍ਹਾ ਫਿਰੋਜ਼ਪੁਰ, ਡਾ. ਰਜੀਵ ਅਹੂਜਾ ਪ੍ਰਧਾਨ ਦਿਵਿਆਂਗ ਸੈੱਲ ਭਾਜਪਾ ਪੰਜਾਬ, ਮਨਜਿੰਦਰ ਸਿੰਘ ਡਾਇਰੈਕਟਰ ਗੋਲਡਨ ਐਜੂਕੇਸ਼ਨ, ਰਿਸ਼ੂ ਖੁਰਾਣਾ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਮੱਖੂ, ਪ੍ਰਦੀਪ ਕੱਕੜ, ਮਨਮੋਹਨ ਗਰੋਵਰ, ਬਲਵਿੰਦਰ ਠੁਕਰਾਲ, ਸ਼ਿਵ ਸਾਗਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮਖੂ ਸ਼ਹਿਰੀ, ਮਹਿੰਦਰ ਮਦਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਖੂ, ਹੀਰਾ ਖੁਰਾਣਾ ਪ੍ਰਧਾਨ ਕਰਿਆਨਾ ਯੂਨੀਅਨ ਮੱਖੂ, ਰਕੇਸ਼ ਬਜਾਜ ਮੀਤ ਪ੍ਰਧਾਨ, ਕੀਮਤੀ ਨਰੂਲਾ ਜਨਰਲ ਸਕੱਤਰ, ਅਨਿਲ ਕੁਮਾਰ ਧਵਨ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਮੱਖੂ, ਤਿਲਕ ਰਾਜ ਮੀਤ ਪ੍ਰਧਾਨ, ਜੋਗਿੰਦਰ ਸਿੰਘ ਥਿੰਦ ਕੌਂਸਲਰ, ਦਵਿੰਦਰ ਸਿੰਘ ਬੱਬੂ ਕੌਂਸਲਰ, ਹੀਰਾ ਗਿੱਲ ਕੌਂਸਲਰ, ਸੁਖਪਾਲ ਸਿੰਘ ਬਸਤੀ ਸਾਧਾ ਸਿੰਘ, ਵੀਨੂੰ ਸ਼ਾਹ ਆਪ ਆਗੂ, ਰਸ਼ਪਾਲ ਸਿੰਘ ਲਾਡਾ, ਵਿਸ਼ਾਲ ਠੁਕਰਾਲ, ਪਵਨ ਕਟਾਰੀਆ ਯੂਥ ਆਗੂ, ਰਸ਼ਪਾਲ ਸਿੰਘ ਦੀਨੇ ਕੇ, ਸਮੁੱਚੇ ਪੱਤਰਕਾਰ ਭਾਈਚਾਰੇ ਤੇ ਹੋਰ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਸ਼ਖ਼ਸ਼ੀਅਤਾਂ ਪਹੁੰਚੀਆਂ ਹੋਈਆਂ ਸਨ।