ਰਣਜੀਤ ਸਿੰਘ ਦਾ ਪੁਲਿਸ ਮੁਕਾਬਲਾ ਸ਼ੱਕੀ : ਪੀਰ ਮੁਹੰਮਦ
ਪੀਰ ਮੁਹੰਮਦ ਵੱਲੋਂ ਰਣਜੀਤ ਸਿੰਘ ਦੇ ਪੁਲਿਸ ਮੁਕਾਬਲੇ ਨੂੰ ਸ਼ੱਕੀ ਦੱਸਿਆ
Publish Date: Sun, 01 Mar 2026 03:34 PM (IST)
Updated Date: Sun, 01 Mar 2026 03:37 PM (IST)
ਕੇਵਲ ਆਹੂਜਾ, ਪੰਜਾਬੀ ਜਾਗਰਣ, ਮਖੂ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਅਰਵਿੰਦ ਕੇਜਰੀਵਾਲ ਦੀ ਅਦਾਲਤੀ ਰਾਹਤ ਤੇ ਗੁਰਦਾਸਪੁਰ ’ਚ ਹੋਏ ਰਣਜੀਤ ਸਿੰਘ ਦੇ ਪੁਲਿਸ ਮੁਕਾਬਲੇ ਨੂੰ ਆਪਸ ਵਿਚ ਜੋੜਦਿਆਂ ਪੰਜਾਬ ਦੀ ‘ਆਪ’ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਦਿਆ ਉਨ੍ਹਾਂ ਨੇ ਇਸ ਨੂੰ ‘ਦੋਹਰੇ ਮਾਪਦੰਡ’ ਕਰਾਰ ਦਿੰਦਿਆਂ ਪੰਜਾਬੀਆਂ ਲਈ ਵੀ ਅਜਿਹੀ ਹੀ ਰਾਹਤ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਪੀਰ ਮੁਹੰਮਦ ਨੇ ਨੇ ਪੁਲਿਸ ਦੀ ਕਹਾਣੀ (ਕਿ ਰਣਜੀਤ ਸਿੰਘ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਅਤੇ ਮੁਕਾਬਲੇ ਵਿੱਚ ਮਾਰਿਆ ਗਿਆ) ਨੂੰ ਸ਼ੱਕੀ ਦੱਸਿਆ ਅਤੇ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਰਣਜੀਤ ਸਿੰਘ ਨੂੰ ਪਹਿਲਾਂ ਘਰੋਂ ਚੁੱਕਿਆ ਤੇ ਫਿਰ ਉਸ ਦਾ ਫਰਜ਼ੀ ਮੁਕਾਬਲਾ ਬਣਾ ਦਿੱਤਾ ਗਿਆ। ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ।