ਪਿੰਗਲਵਾੜਾ ਭਗਤ ਪੂਰਨ ਸਿੰਘ ਵੱਲੋਂ ਬੀਕੇਯੂ ਕਾਦੀਆਂ ਦਾ ਸਨਮਾਨ
ਪਿੰਗਲਵਾੜਾ ਭਗਤ ਪੂਰਨ ਸਿੰਘ ਵੱਲੋਂ ਬੀਕੇਯੂ ਕਾਦੀਆਂ ਦਾ ਸਨਮਾਨ
Publish Date: Mon, 13 Apr 2026 03:58 PM (IST)
Updated Date: Mon, 13 Apr 2026 04:01 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਟੀਮ ਬਲਾਕ ਪ੍ਰਧਾਨ ਜ਼ੀਰਾ ਸੁਖਦੇਵ ਸਿੰਘ ਸਨ੍ਹੇਰ ਦੀ ਅਗਵਾਈ ਹੇਠ ਲਗਾਤਾਰ ਲੋਕ ਪੱਖੀ ਕਾਰਜਾਂ ਲਈ ਸੰਘਰਸ਼ਸ਼ੀਲ ਰਹੀ ਹੈ। ਇਨ੍ਹਾਂ ਲੋਕ ਪੱਖੀ ਕਾਰਜਾਂ ਕਰਕੇ ਪਿੰਗਲਵਾੜਾ ਭਗਤ ਪੂਰਨ ਸਿੰਘ ਸੰਸਦਾ ਦੇ ਸੱਦੇ ’ਤੇ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਐਗਜੈਕਟਿਵ ਮੈਂਬਰ ਪੰਜਾਬ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਲੌਂਗੋਦੇਵਾ ਜ਼ਿਲ੍ਹਾ ਮੀਤ ਜਰਨਲ ਸਕੱਤਰ, ਸੁਖਪਾਲ ਸਿੰਘ ਰਾਣਾ, ਮੁਖਤਿਆਰ ਸਿੰਘ ਸਨ੍ਹੇਰ ਅਤੇ ਪੰਜਾਬੀ ਦੇ ਪ੍ਰਸਿੱਧ ਲੇਖਕ ਗੁਰਚਰਨ ਸਿੰਘ ਨੂਰਪੁਰ ਆਦਿ ਅੰਮ੍ਰਿਮਤ ਪਹੁੰਚੇ ਤੇ ਸੰਸਥਾ ਨੂੰ ਕੱਪੜੇ ਅਤੇ ਸੇਵਾ ਭੇਟ ਕੀਤੀ। ਪਿੰਗਲਵਾੜਾ ਸੰਸਥਾ ਦੀ ਮੁੱਖ ਸੇਵਾਦਾਰ ਬੀਬੀ ਡਾ. ਇੰਦਰਜੀਤ ਕੌਰ ਵੱਲੋਂ ਬੀਕੇਯੂ ਕਾਦੀਆਂ ਦੀ ਟੀਮ ਨੂੰ ਭਗਤ ਪੂਰਨ ਸਿੰਘ ਜੀ ਦੀ ਕਿਰਤ ਦਾ ਸੁਨੇਹਾ ਦਿੰਦੀ ਇਕ ਇਕ ਤਸਵੀਰ, ਸਿਰੋਪਾ ਅਤੇ ਕੁਝ ਕਿਤਾਬਾਂ ਭੇਟ ਕਰਕੇ ਕਿਸਾਨ ਆਗੂਆਂ ਦਾ ਸਨਮਾਨ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਸੇਵਾ ਭਾਵਨਾ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀ ਭਾਰਤ ਦੀ ਇਸ ਸੰਸਥਾ ਵੱਲੋਂ ਮਾਣ ਦਿੱਤੇ ਜਾਣਾ ਉਨ੍ਹਾਂ ਲਈ ਬਹੁਤ ਵੱਡੀ ਗੱਲ ਹੈ, ਇਸ ਲਈ ਉਹ ਹਮੇਸ਼ਾ ਇਸ ਸੰਸਥਾ ਦੇ ਰਿਣੀ ਰਹਿਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕੁਦਰਤੀ ਖੇਤੀ ਕਰਨ, ਫਸਲਾਂ ਦੀ ਰਹਿੰਦ-ਖੂੰਦ ਨੂੰ ਅੱਗ ਲਾਉਣ ਤੋਂ ਗਰੇਜ ਕਰਨ ਅਤੇ ਵੱਧ ਤੋਂ ਵੱਧ ਰੁੱਖ ਲਾਉਣ।