ਵਿਅਕਤੀ ’ਤੇ ਹਥਿਆਰਾਂ ਨਾਲ ਕੀਤਾ ਹਮਲਾ
ਵਿਅਕਤੀ ’ਤੇ ਹਥਿਆਰਾਂ ਨਾਲ ਕੀਤਾ ਹਮਲਾ
Publish Date: Sun, 12 Apr 2026 03:17 PM (IST)
Updated Date: Mon, 13 Apr 2026 04:01 AM (IST)
-2 ਵਿਅਕਤੀਆਂ ਨੂੰ ਗ੍ਰਿਫਤਾਰ, 5 ਖ਼ਿਲਾਫ਼ ਕੀਤਾ ਮਾਮਲਾ ਦਰਜ
-ਕੁੱਟਮਾਰ ਕਰ ਕੇ ਮੁਲਜ਼ਮ ਮੌਕੇ ਤੋਂ ਹੋਏ ਫ਼ਰਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਰੋਜ਼ਪੁਰ: ਮਖੂ ਦੇ ਪਿੰਡ ਚੱਕ ਮਰਹਾਣਾ ਵਿਖੇ ਇਕ ਵਿਅਕਤੀ ’ਤੇ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਵਿਚ ਥਾਣਾ ਮਖੂ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 5 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਚੱਕ ਮਰਹਾਣਾ, ਮਖੂ ਨੇ ਦੱਸਿਆ ਕਿ ਮਿਤੀ 4 ਅਪ੍ਰੈਲ 2026 ਨੂੰ ਉਹ ਆਪਣੇ ਘਰ ਮੌਜ਼ੂਦ ਸੀ ਤਾਂ ਮੁਲਜ਼ਮ ਸਤਪਾਲ ਕਟਾਰੀਆ ਪੁੱਤਰ ਜਗਦੀਸ਼ ਰਾਏ, ਮਨਦੀਪ ਪੁੱਤਰ ਸਤਪਾਲ ਕਟਾਰੀਆ, ਗੌਰਵ ਪੁੱਤਰ ਸਤਪਾਲ ਕਟਾਰੀਆ ਤਿੰਨ ਵਾਸੀਅਨ ਟਿੱਬਾ ਬਸਤੀ ਜ਼ੀਰਾ, ਰੇਖਾ ਪਤਨੀ ਹਰਵਿੰਦਰ ਸਿੰਘ ਪਿੰਡ ਚੱਕ ਮਰਹਾਣਾ ਅਤੇ ਸੁੱਖ ਵਾਸੀ ਸਮਾਧੀ ਮੁਹੱਲਾ ਜ਼ੀਰਾ ਨੇ ਉਸ ਦੇ ਘਰ ਦੇ ਬਾਹਰ ਆਪਣੇ ਹਥਿਆਰਾਂ ਨੇ ਆਪਣੀ ਕਿਰਪਾਨ ਦਾ ਸਿੱਧਾ ਵਾਰ ਕੀਤਾ ਜੋ ਉਸ ਦੇ ਖੱਬੇ ਹੱਥ ਦੀ ਚੀਚੀ ’ਤੇ ਲੱਗਾ। ਹਰਵਿੰਦਰ ਸਿੰਘ ਨੇ ਦੱਸਿਆ ਕਿ ਗੌਰਵ ਨੇ ਆਪਣੇ ਦਸਤੀ ਕਾਪੇ ਦਾ ਵਾਰ ਉਸ ’ਤੇ ਕੀਤਾ ਜੋ ਖੱਬੇ ਗੋਡੇ ’ਤੇ ਲੱਗਾ ਤੇ ਫਿਰ ਉਸ ਦੇ ਸਾਲੇ ਮਨਦੀਪ ਨੇ ਬੇਸਬਾਲ ਦਾ ਵਾਰ ਕੀਤਾ। ਹਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਉਸ ਨੂੰ ਸੱਟਾਂ ਮਾਰ ਕੇ ਮੌਕੇ ਤੋਂ ਆਪਣੇ ਹਥਿਆਰਾਂ ਸਮੇਤ ਫ਼ਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪ੍ਰਗਟ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਸਤਪਾਲ ਕਟਾਰੀਆ, ਗੌਰਵ ਨੂੰ ਗ੍ਰਿਫ਼ਤਾਰ ਕਰਕੇ 5 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।