ਭਾਰਤ ਪਾਕਿਸਤਾਨ ਮੈਚ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ
ਭਾਰਤ ਪਾਕਿਸਤਾਨ ਮੈਚ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ
Publish Date: Sat, 14 Feb 2026 07:20 PM (IST)
Updated Date: Sat, 14 Feb 2026 07:24 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : 15 ਫਰਵਰੀ ਵਿਚ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਜ਼ੀਰਾ ਵਿਚ ਖੇਡਾਂ ਅਤੇ ਕ੍ਰਿਕਟ ਪ੍ਰਸੰਸਕਾਂ ਵਿਚ ਕਾਫ਼ੀ ਉਤਸ਼ਾਹ ਹੈ। ਖੇਡ ਪ੍ਰੇਮੀ, ਕ੍ਰਿਕਟ ਖਿਡਾਰੀ ਅਤੇ ਨੌਜਵਾਨ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।ਸਾਲਾਂ ਦੀਆਂ ਅਟਕਲਾਂ ਅਤੇ ਅਨਿਸ਼ਚਿਤਤਾਵਾਂ ਤੋਂ ਬਾਅਦ 15 ਫਰਵਰੀ ਨੂੰ ਭਾਰਤ-ਪਾਕਿਸਤਾਨ ਮੈਚ ਨੇ ਸ਼ਹਿਰ ਦੇ ਖਿਡਾਰੀਆਂ ਅਤੇ ਖੇਡ ਪ੍ਰਸ਼ੰਸਕਾਂ ਲਈ ਖੁਸ਼ੀ ਲਿਆਂਦੀ ਹੈ। ਪ੍ਰਸ਼ੰਸਕ ਟੀ-20 ਵਿਸ਼ਵ ਕੱਪ ਵਿੱਚ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਉਤਸ਼ਾਹਿਤ ਹਨ। ਇਸ ਸੰਬੰਧ ਦੇ ਵਿੱਚ ਜੀਰਾ ਦੇ ਨੌਜਵਾਨਾਂ ਅਤੇ ਕ੍ਰਿਕਟ ਪ੍ਰੇਮੀਆਂ ਦੇ ਕੀ ਹਨ ਵਿਚਾਰ। ਸੁਮਿਤ ਨਰੂਲਾ ਨੇ ਕਿਹਾ ਕਿ ਭਾਰਤ-ਪਾਕਿਸਤਾਨ ਮੈਚ ਸਿਰਫ਼ ਤਕਨੀਕ ਅਤੇ ਰਣਨੀਤੀ ਦੀ ਪ੍ਰੀਖਿਆ ਨਹੀਂ ਹੁੰਦਾ, ਸਗੋਂ ਮਾਨਸਿਕ ਤਾਕਤ ਦੀ ਵੀ ਪ੍ਰੀਖਿਆ ਹੁੰਦੀ ਹੈ। ਅਜਿਹੇ ਵੱਡੇ ਮੈਚ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਦਾ ਕੰਮ ਕਰਦੇ ਹਨ। ਖਿਡਾਰੀ ਇਨ੍ਹਾਂ ਮੈਚਾਂ ਨੂੰ ਦੇਖ ਕੇ ਖੇਡ ਦੀਆਂ ਬਾਰੀਕੀਆਂ ਸਿੱਖਦੇ ਹਨ ਅਤੇ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।ਭਾਰਤ ਅਤੇ ਪਾਕਿਸਤਾਨ ਦੇ ਮੈਚ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਹਨ। ਮਨੀਸ਼ ਚੌਧਰੀ ਸਨੀ ਨੇ ਕਿਹਾ ਕਿ ਭਾਰਤ-ਪਾਕਿਸਤਾਨ ਮੈਚ ਉਤਸ਼ਾਹ ਨਾਲ ਭਰਿਆ ਹੁੰਦਾ ਹੈ। ਕੁੱਲ ਮਿਲਾ ਕੇ 15 ਫਰਵਰੀ ਦਾ ਮੈਚ ਜੀਰਾ ਵਿੱਚ ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਵੱਡਾ ਜਸ਼ਨ ਹੋਣ ਵਾਲਾ ਹੈ।ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਹਮੇਸ਼ਾ ਉਤਸ਼ਾਹ ਅਤੇ ਦਬਾਅ ਨਾਲ ਭਰਿਆ ਹੁੰਦਾ ਹੈ। ਇਹੀ ਕਾਰਨ ਹੈ ਕਿ ਖਿਡਾਰੀ ਇਸ ਮੈਚ ਲਈ ਇੱਕ ਵਿਲੱਖਣ ਉਤਸ਼ਾਹ ਦਿਖਾਉਂਦੇ ਹਨ। ਰੋਮੀ ਚੋਪੜਾ ਨੇ ਕਿਹਾ ਕਿ ਭਾਰਤ-ਪਾਕਿਸਤਾਨ ਮੈਚ ਸਿਰਫ਼ ਖੇਡਾਂ ਬਾਰੇ ਨਹੀਂ ਹੈ, ਸਗੋਂ ਭਾਵਨਾਵਾਂ ਨਾਲ ਵੀ ਜੁੜਿਆ ਹੁੰਦਾ ਹੈ। ਅਜਿਹੇ ਮੈਚ ਸ਼ਹਿਰ ਵਿੱਚ ਇੱਕ ਵਿਲੱਖਣ ਮਾਹੌਲ ਬਣਾ ਦਿੰਦੇ ਹਨ। ਇਸ ਦਿਨ ਲੋਕ ਆਪਣਾ ਕੰਮ ਛੱਡ ਕੇ ਮੈਚ ਵਿੱਚ ਵਿਅਸਤ ਹੋ ਜਾਂਦੇ ਹਨ। ਸਨੀ ਹਾਂਡਾ ਨੇ ਕਿਹਾ ਕਿ ਇਹ ਮੈਚ ਨੌਜਵਾਨਾਂ ਵਿਚ ਦੇਸ਼ ਪ੍ਰਤੀ ਪਿਆਰ ਅਤੇ ਜਜ਼ਬਾ ਵਧਾਉਂਦੇ ਹਨ। ਮੈਚ ਦੌਰਾਨ ਹਰ ਬਾਲ, ਹਰ ਰਨ, ਅਤੇ ਹਰ ਵਿਕਟ ਨਾਲ ਖੁਸ਼ੀ- ਗਮ ਮਹਿਸੂਸ ਕਰਦੇ ਹਾਂ। ਇਹ ਮੁਕਾਬਲਾ ਸਾਨੂੰ ਖੇਡ ਵਿੱਚ ਜਜ਼ਬਾ ਅਤੇ ਸਨਮਾਨ ਸਿਖਾਉਂਦਾ ਹੈ। ਭਾਰਤ ਪਾਕਿਸਤਾਨ ਮੈਚ ਤੋਂ ਪਹਿਲਾਂ ਦੋਸਤਾਂ ਨਾਲ ਵਿਸ਼ਲੇਸ਼ਣ ਅਨੁਮਾਨ ਅਤੇ ਪੁਰਾਣੇ ਮੈਚਾਂ ਦੀਆਂ ਯਾਦਾਂ ਤਾਜ਼ੀਆਂ ਹੁੰਦੀਆਂ ਹਨ। ਰੋਹਿਤ ਬਾਂਸਲ ਟੀਨੂੰ ਨੇ ਭਾਰਤ ਪਾਕਿਸਤਾਨ ਮੈਚ ਸਿਰਫ ਦੋ ਟੀਮਾਂ ਦੀ ਟੱਕਰ ਨਹੀਂ ਸਗੋਂ ਸਾਲਾਂ ਦੀਆਂ ਯਾਦਾਂ ਜਜ਼ਬਾਤਾਂ ਅਤੇ ਉਮੀਦਾਂ ਦਾ ਮੇਲਾ ਹੈ। ਜਿੱਤ ਕਿਸੇ ਦੀ ਵੀ ਹੋਵੇ, ਖੇਡ ਦੀ ਰੌਣਕ ਸਾਨੂੰ ਜੋੜਦੀ ਹੈ। ਇਹ ਮੁਕਾਬਲਾ ਹਰ ਕ੍ਰਿਕਟ ਪ੍ਰੇਮੀ ਦੇ ਦਿਲ ਦੀ ਧੜਕਣ ਵਧਾ ਦਿੰਦਾ ਹੈ।