ਟਿਕਟ ਚੈਕਿੰਗ ਸਟਾਫ ਦੀ ਚੌਕਸੀ ਸਦਕਾ ਯਾਤਰੀ ਦਾ ਗੁਆਚਿਆ ਬੈਗ ਵਾਪਸ ਮਿਲਿਆ
ਟਿਕਟ ਚੈਕਿੰਗ ਸਟਾਫ ਦੀ ਚੌਕਸੀ ਸਦਕਾ ਯਾਤਰੀ ਦਾ ਗੁਆਚਿਆ ਬੈਗ ਵਾਪਸ ਮਿਲਿਆ
Publish Date: Wed, 11 Mar 2026 06:23 PM (IST)
Updated Date: Wed, 11 Mar 2026 06:27 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਰੇਲ ਗੱਡੀ ਸੰਖਿਆ 12715 (ਸੱਚਖੰਡ ਐਕਸਪ੍ਰੈਸ) ਵਿਚ ਯਾਤਰਾ ਦੌਰਾਨ ਇਕ ਯਾਤਰੀ ਦਾ ਬੈਗ ਰੇਲ ਗੱਡੀ ਵਿਚ ਹੀ ਰਹਿ ਗਿਆ ਸੀ। ਬੈਗ ਵਿਚ ਯਾਤਰੀ ਦਾ ਕੀਮਤੀ ਸਮਾਨ ਮੌਜ਼ੂਦ ਸੀ। ਯਾਤਰੀ ਨੇ ‘ਰੇਲਮੱਦਦ’ ’ਤੇ ਸਹਾਇਤਾ ਲਈ ਸੰਪਰਕ ਕੀਤਾ। ਵਪਾਰਕ ਕੰਟਰੋਲ ਰੂਮ ਤੋਂ ਸੂਚਨਾ ਮਿਲਣ ’ਤੇ ਰੇਲ ਗੱਡੀ ਵਿਚ ਤਾਇਨਾਤ ਸੀ.ਆਈ.ਟੀ. ਸੁਨੀਲ ਸਾਲਵਾਨ ਨੇ ਬਹੁਤ ਹੀ ਚੌਕਸੀ ਅਤੇ ਜ਼ਿੰਮੇਵਾਰੀ ਦਾ ਸਬੂਤ ਦਿੰਦੇ ਹੋਏ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਸ ਗੁਆਚੇ ਹੋਏ ਬੈਗ ਨੂੰ ਲੱਭ ਲਿਆ। ਯਾਤਰੀ ਨੂੰ ਵਾਪਸ ਕਰਨ ਲਈ ਗੁਆਚਿਆ ਹੋਇਆ ਬੈਗ ਆਰ.ਪੀ.ਐੱਫ.ਪਾਣੀਪਤ ਦੇ ਹਵਾਲੇ ਕਰ ਦਿੱਤਾ ਗਿਆ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਟਿਕਟ ਚੈਕਿੰਗ ਸਟਾਫ ਸੁਨੀਲ ਸਾਲਵਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀ ਡਿਊਟੀ ਪ੍ਰਤੀ ਵਫਾਦਾਰੀ ਅਤੇ ਸਮਰਪਣ ਕਾਰਨ ਹੀ ਰੇਲ ਯਾਤਰੀਆਂ ਨੂੰ ਇਕ ਸੁਰੱਖਿਅਤ ਅਤੇ ਸੁਖਦ ਯਾਤਰਾ ਦਾ ਅਨੁਭਵ ਮਿਲਦਾ ਹੈ। ਉਨ੍ਹਾਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਰੇਲ ਗੱਡੀ ਵਿਚ ਸਫਰ ਦੌਰਾਨ ਸੁਚੇਤ ਰਹਿਣ ਅਤੇ ਆਪਣੇ ਸਮਾਨ ਨੂੰ ਸੁਰੱਖਿਅਤ ਰੱਖਣ।