ਜਲੰਧਰ ਕੈਂਟ ਵਿਖੇ ਗੁੰਮ ਹੋਇਆ ਮੋਬਾਇਲ ਬਿਆਸ ਸਟੇਸ਼ਨ ’ਤੇ ਯਾਤਰੀ ਨੂੰ ਸੌਂਪਿਆ
ਯਾਤਰੀ ਨੂੰ ਟਰੇਨ ਵਿਚ ਭੁੱਲਿਆ ਮੋਬਾਇਲ ਸੁਰੱਖਿਅਤ ਵਾਪਸ ਮਿਲਿਆ
Publish Date: Mon, 23 Mar 2026 04:18 PM (IST)
Updated Date: Mon, 23 Mar 2026 04:19 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : 23 ਮਾਰਚ ਨੂੰ ਟਰੇਨ ਨੰਬਰ 18237 ਛੱਤੀਸਗੜ੍ਹ ਐਕਸਪ੍ਰੈਸ ’ਚ ਸਫਰ ਕਰ ਰਿਹਾ ਇਕ ਯਾਤਰੀ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਉਤਰਦੇ ਸਮੇਂ ਜਲਦਬਾਜ਼ੀ ’ਚ ਆਪਣਾ ਮੋਬਾਇਲ ਫ਼ੋਨ ਸੀਟ ’ਤੇ ਹੀ ਭੁੱਲ ਗਿਆ। ਯਾਤਰੀ ਨੇ ਤੁਰੰਤ ਰੇਲਵੇ ਦੀ ਸਹਾਇਤਾ ਹੈਲਪਲਾਈਨ ‘ਰੇਲ ਮਦਦ’ ਰਾਹੀਂ ਸੰਪਰਕ ਕੀਤਾ। ਸ਼ਿਕਾਇਤ ਮਿਲਦੇ ਹੀ ਰੇਲਵੇ ਪ੍ਰਸ਼ਾਸਨ ਨੇ ਅਗਲੇ ਸਟੇਸ਼ਨਾਂ ਨੂੰ ਸੂਚਿਤ ਕੀਤਾ ਗਿਆ। ਕਰਮਚਾਰੀਆਂ ਦੀ ਸੂਝ-ਬੂਝ ਸਦਕਾ ਮੋਬਾਈਲ ਫ਼ੋਨ ਨੂੰ ਤੁਰੰਤ ਬਰਾਮਦ ਕਰ ਲਿਆ ਗਿਆ। ਲੋੜੀਂਦੀ ਪੜਤਾਲ ਅਤੇ ਦਸਤਾਵੇਜ਼ੀ ਤਸਦੀਕ ਤੋਂ ਬਾਅਦ ਯਾਤਰੀ ਦਾ ਮੋਬਾਇਲ ਬਿਆਸ ਰੇਲਵੇ ਸਟੇਸ਼ਨ ’ਤੇ ਉਸ ਨੂੰ ਸਹੀ-ਸਲਾਮਤ ਸੌਂਪ ਦਿੱਤਾ ਗਿਆ। ਇਸ ਸਬੰਧੀ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ।