ਟਰੇਨ ਵਿਚ ਛੁੱਟਿਆ ਯਾਤਰੀ ਦਾ ਬੈਗ ਸੁਰੱਖਿਅਤ ਬਰਾਮਦ
ਟਰੇਨ ਵਿਚ ਛੁੱਟਿਆ ਯਾਤਰੀ ਦਾ ਬੈਗ ਸੁਰੱਖਿਅਤ ਬਰਾਮਦ
Publish Date: Tue, 31 Mar 2026 04:12 PM (IST)
Updated Date: Tue, 31 Mar 2026 04:16 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰੇਲਵੇ ਵਿਭਾਗ ਦੇ ਟਿਕਟ ਚੈਕਿੰਗ ਸਟਾਫ਼ ਨੇ ਇੱਕ ਯਾਤਰੀ ਵੱਲੋਂ ਟਰੇਨ ਛੁੱਟ ਗਏ ਬੈਗ ਨੂੰ ਸੁਰੱਖਿਅਤ ਬਰਾਮਦ ਕੀਤਾ ਹੈ। 30 ਮਾਰਚ ਨੂੰ ਟਰੇਨ ਨੰਬਰ 12203 ਦੇ ਕੋਚ ਨੰਬਰ ਜੀ-11 ਵਿਚ ਚੈਕਿੰਗ ਦੌਰਾਨ ਮੁੱਖ ਟਿਕਟ ਨਿਰੀਖਕ ਮਨੋਜ ਚੌਹਾਨ ਨੂੰ ਸੀਟ ਨੰਬਰ 51 ’ਤੇ ਇਕ ਲਾਵਾਰਿਸ ਬੈਗ ਪਿਆ ਮਿਲਿਆ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਉਕਤ ਯਾਤਰੀ ਸਮਸਤੀਪੁਰ ਤੋਂ ਸੀਵਾਨ ਤੱਕ ਦੀ ਯਾਤਰਾ ਕਰ ਰਿਹਾ ਸੀ ਅਤੇ ਆਪਣੀ ਮੰਜ਼ਿਲ ’ਤੇ ਉਤਰਦੇ ਸਮੇਂ ਬੈਗ ਟਰੇਨ ’ਚ ਹੀ ਭੁੱਲ ਗਿਆ ਸੀ। ਟਿਕਟ ਚੈਕਿੰਗ ਸਟਾਫ ਮਨੋਜ ਚੌਹਾਨ ਨੇ ਬੈਗ ਆਪਣੇ ਕਬਜ਼ੇ ਵਿਚ ਲਿਆ ਅਤੇ ਬਾਅਦ ਵਿਚ ਰੇਲਵੇ ਸੁਰੱਖਿਆ ਬਲ ਜਲੰਧਰ ਸਿਟੀ ਨੂੰ ਸੌਂਪ ਦਿੱਤਾ। ਹੁਣ ਇਹ ਬੈਗ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਸ ਦੇ ਅਸਲੀ ਮਾਲਕ ਨੂੰ ਵਾਪਸ ਕਰ ਦਿੱਤਾ ਜਾਵੇਗਾ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ।