ਤੂਤ ਵਿਖੇ ਮਾਪੇ ਪੀਟੀਐੱਮ ’ਚ ਪਹੁੰਚੇ ਵਿਧਾਇਕ ਦਹੀਆ ਤੇ ਡੀਈਓ ਅਰੋੜਾ
ਸਰਕਾਰੀ ਹਾਈ ਸਕੂਲ ਤੂਤ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ
Publish Date: Mon, 09 Feb 2026 03:46 PM (IST)
Updated Date: Mon, 09 Feb 2026 03:47 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਰਕਾਰੀ ਹਾਈ ਸਕੂਲ ਤੂਤ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਹਲਕਾ ਵਿਧਾਇਕ ਰਜ਼ਨੀਸ ਦਹੀਆ ਅਤੇ ਡੀਈਓ ਸੈਕੰਡਰੀ ਮਨੀਲਾ ਅਰੋੜਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੀ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਸਿੱਧੂ, ਸਰਪੰਚ ਸਵਰਨ ਸਿੰਘ ਧਾਲੀਵਾਲ, ਅਵਤਾਰ ਸਿੰਘ ਫੌਜ਼ੀ ਪੰਚ, ਸ਼ਿੰਗਾਰਾ ਸਿੰਘ ਪੰਚ, ਜਸਵੀਰ ਕੌਰ ਪੰਚ, ਸੁਖਜੀਤ ਕੌਰ ਪੰਚ, ਸੀਰਾ ਸਿੰਘ ਪੰਚ, ਅਵਤਾਰ ਸਿੰਘ ਪੰਚ, ਹਰਜੀਤ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਗੁਰਤਾਰ ਸਿੰਘ ਕਾਨੂੰਗੋ, ਚਮਕੌਰ ਸਿੰਘ ਰਿਟਾ. ਕਾਨੂੰਗੋ, ਗੋਪੀ ਧਾਲੀਵਾਲ, ਰਣਜੀਤ ਸਿੰਘ ਫੌਜ਼ੀ, ਬੋਹੜ ਸਿੰਘ ਸਾਬਕਾ ਪੰਚ, ਮੇਹਰ ਸਿੰਘ ਧਾਲੀਵਾਲ, ਬਹਾਦਰ ਸਿੰਘ ਸਾਬਕਾ ਸਰਪੰਚ, ਤਾਰਾ ਸਿੰਘ, ਸੁਖਚੈਨ ਸਿੰਘ, ਸਰਦੂਲ ਸਿੰਘ, ਪਰਮਪਾਲ ਸਿੰਘ ਗਿੱਲ ਬਲਾਕ ਸੰਮਤੀ ਮੈਂਬਰ, ਸ਼ਾਨਾ ਸਰਪੰਚ ਮੱਲਵਾਲ, ਸੁੱਖਾ ਪਿਆਰੇਆਣਾ, ਰੋਬੀ ਸੰਧੂ ਪੀਏ, ਡਾ. ਪਵਨ ਪੀਏ ਅਤੇ ਸਮੂਹ ਸਕੂਲ ਸਟਾਫ ਮੌਜ਼ੂਦ ਸੀ। ਵਿਧਾਇਕ ਵੱਲੋਂ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੀ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਮਿਲਦੀਆਂ ਸਹੂਲਤਾਂ ਬਾਰੇ ਦੱਸਿਆ ਅਤੇ ਪਿੰਡ ਵਾਸੀਆਂ ਨੂੰ ਸਕੂਲ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਬਾਰੇ ਕਿਹਾ। ਆਖਿਰ ਵਿਚ ਮੁੱਖ ਅਧਿਆਪਕ ਅਤੇ ਮਾਸਟਰ ਜਸਵੀਰ ਸਿੰਘ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮਨਦੀਪ ਮੁੱਖ ਅਧਿਆਪਕ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਹਰਪ੍ਰੀਤ ਸਿੰਘ, ਗੀਤੂ, ਪੂਜਾ, ਵੀਰਪਾਲ ਕੌਰ, ਮੀਨੂੰ ਅਤੇ ਜਸਪਾਲ ਕੌਰ ਆਦਿ ਹਾਜ਼ਰ ਸਨ।