ਸੇਂਟ ਰਾਊ ਦਾਸ ਗੁਰੂਕੁਲ ਵਿਖੇ ਪੀਟੀਐੱਮ ਤੇ ਮਾਡਲ ਪ੍ਰਦਰਸ਼ਨੀ ਲਗਾਈ
ਸੇਂਟ ਰਾਊ ਦਾਸ ਗੁਰੂਕੁਲ ਵਿਖੇ ਕੀਤਾ ਗਿਆ ਮਾਪੇ ਅਧਿਆਪਕ ਮਿਲਣੀ ਅਤੇ ਮਾਡਲ ਪ੍ਰਦਰਸ਼ਨੀ ਦਾ ਆਯੋਜਨ
Publish Date: Sat, 21 Feb 2026 04:39 PM (IST)
Updated Date: Sat, 21 Feb 2026 04:42 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ :ਸੇਂਟ ਰਾਊ ਦਾਸ ਗੁਰੂਕੁਲ ਗੋਲੂ ਕੇ ਮੋੜ ਵਿਖੇ ਮਾਪੇ ਮਿਲਣੀ ਦਾ ਆਯੋਜਨ ਕੀਤਾ ਗਿਆ ਅਤੇ ਬੱਚਿਆ ਵਿਚ ਵਿਗਿਆਨਿਕ ਰੁਚੀਆਂ ਵਿਕਸਿਤ ਕਰਨ ਲਈ ਸਕੂਲ ਪੱਧਰ ਤੇ ਮਾਡਲ ਪ੍ਰਦਰਸ਼ਨੀ ਵੀ ਲਗਾਈ ਗਈ। ਇਹ ਪ੍ਰਦਰਸ਼ਨੀ ਲਗਾਉਣ ਦਾ ਮਨੋਰਥ ਇਹ ਹੈ ਕਿ ਵਿਦਿਆਰਥੀ ਜੀਵਨ ਤੋਂ ਹੀ ਬੱਚੇ ਨਵੀਂ ਟੈਕਨੋਲੋਜੀ ਨਵੀਂ ਨਰੋਈ ਅਗਾਂਹ ਵਾਧੂ ਸੋਚ ਅਤੇ ਸੰਸਾਰ ਪੱਧਰ ਉੱਪਰ ਪ੍ਰੈਕਟੀਕਲ ਤਕਨੀਕ ਦੀ ਸਿੱਖਿਆ ਹਾਸਲ ਕਰ ਸਕਣ ਤੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨ ਦੇ ਨਾਲ ਨਾਲ ਆਪਣੇ ਸੁਨਹਿਰੀ ਭਵਿੱਖ ਦਾ ਸੁਪਨਾ ਸਾਕਾਰ ਕਰ ਸਕਣ। ਇਸ ਪ੍ਰਦਰਸ਼ਨੀ ਵਿਚ ਬੱਚਿਆਂ ਦੇ ਹੌਂਸਲੇ ਅਫਜਾਈ ਲਈ ਸਕੂਲ ਦੇ ਪ੍ਰਿੰਸੀਪਲ ਪ੍ਰਸੰਨਤਾ ਰਾਣੀ ਉਚੇਚ ਤੌਰ ’ਤੇ ਹਾਜ਼ਰ ਰਹੇ। ਇਸ ਪ੍ਰਦਰਸ਼ਨੀ ਵਿਚ ਬੱਚਿਆਂ ਵੱਲੋਂ ਅਲੱਗ ਅਲੱਗ ਵਿਸ਼ਿਆਂ ਉੱਪਰ ਮਾਡਲ ਬਣਾਏ ਗਏ ਜਿਵੇਂ ਕਿ ਵਿਗਿਆਨ ਪ੍ਰਦਰਸ਼ਨੀ ਵਿਚ ਬੱਚਿਆਂ ਨੇ ਸੋਲਰ ਸਿਸਟਮ, ਜਵਾਲਾਮੁਖੀ, ਚੰਦਰਯਾਨ ਬਾਰੇ ਜਾਣਕਾਰੀ, ਆਬਾਦੀ ਦਾ ਸੰਤੁਲਨ, ਡੈਮ ਕਿਸ ਤਰ੍ਹਾਂ ਕੰਮ ਕਰਦਾ ਹੈ, ਇੰਡੀਅਨ ਸਪੇਸ ਰਿਸਰਚ ਓਰਗਨਾਈਜ਼ੇਸ਼ਨ ਭਾਰਤ ਸਰਕਾਰ ਦੀ ਪੁਲਾੜ ਏਜੰਸੀ ਜੋ ਕਿ ਦੁਨੀਆਂ ਦੀ ਸਭ ਤੋਂ ਵੱਡੀਆਂ ਪੁਲਾੜ ਏਜੰਸੀਆਂ ਵਿੱਚੋਂ ਇੱਕ ਹੈ, ਸਾਹ ਲੈਣ ਦੀ ਵਿਧੀ ਨੂੰ ਸਮਝਣਾ। ਸਕੂਲ ਦੇ ਪ੍ਰਿੰਸੀਪਲ ਪ੍ਰਸੰਨਤਾ ਰਾਣੀ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਵਿਗਿਆਨ ਮੇਲੇ ਬੱਚਿਆਂ ਵਿਚ ਅੰਧ ਵਿਸ਼ਵਾਸ ਅਤੇ ਅਗਿਆਨਤਾ ਨੂੰ ਦੂਰ ਕਰਕੇ ਗਿਆਨ ਦੇ ਰਸਤੇ ਵੱਲ ਲੈ ਕੇ ਜਾਂਦੇ ਹਨ। ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਦੀ ਮਿਹਨਤ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਚੰਗੇਰੇ ਭਵਿੱਖ ਲਈ ਸਭ ਨੂੰ ਮੁਬਾਰਕਾਂ ਵੀ ਦਿੱਤੀਆਂ।