ਦੋ ਨਾਜਾਇਜ਼ ਪਿਸਟਲ ਸਣੇ ਇਕ ਗ੍ਰਿਫ਼ਤਾਰ
2 ਨਾਜਾਇਜ਼ ਪਿਸਟਲ ਸਣੇ ਇਕ ਗ੍ਰਿਫਤਾਰ
Publish Date: Thu, 01 Jan 2026 03:18 PM (IST)
Updated Date: Fri, 02 Jan 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸੀਆਈਏ ਸਟਾਫ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ 2 ਪਿਸਟਲ 32 ਬੋਰ ਸਮੇਤ 2 ਰੋਂਦ ਜ਼ਿੰਦਾ ਸਣੇ ਗ੍ਰਿਫਤਾਰ ਕਰਕੇ ਉਸ ਖ਼ਿਲਾਫ਼ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਸੀ ਤਾਂ ਇਸ ਦੌਰਾਨ ਇਤਲਾਹ ਮਿਲੀ ਕਿ ਸੁਰਜੀਤ ਉਰਫ ਮਿੱਠਣ ਪੁੱਤਰ ਗੁਰਨਾਮ ਵਾਸੀ ਬਸਤੀ ਸ਼ੇਖਾਂ ਵਾਲੀ ਫਿਰੋਜ਼ਪੁਰ ਪਾਸ ਨਾਜਾਇਜ਼ ਪਿਸਟਲ ਹੈ, ਜੋ ਹਰ ਵਕਤ ਆਪਣੇ ਨਾਲ ਰੱਖਦਾ ਹੈ। ਅੱਜ ਸੁਰਜੀਤ ਉਰਫ ਮਿੱਠਣ ਕਿਸੇ ਦੀ ਉਡੀਕ ਵਿਚ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ ਸ਼ੈੱਡ ਹੇਠਾਂ ਖੜ੍ਹਾ ਹੋਇਆ ਹੈ। ਜੇਕਰ ਉਸ ਨੂੰ ਹੁਣੇ ਕਾਬੂ ਕੀਤਾ ਜਾਵੇ ਤਾਂ ਉਸ ਪਾਸੋਂ ਨਾਜਾਇਜ਼ ਪਿਸਟਲ ਬਰਾਮਦ ਹੋ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮ ਕੋਲੋਂ 2 ਪਿਸਟਲ 32 ਬੋਰ ਸਮੇਤ 2 ਰੋਂਦ ਜ਼ਿੰਦਾ ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।