ਦੇਵ ਸਮਾਜ ਕਾਲਜ ਫਾਰ ਵਿਮਨ ਵਿਖੇ ਕੌਮੀ ਵਿਗਿਆਨਕ ਦਿਵਸ ਮਨਾਇਆ
ਰਾਸ਼ਟਰੀ ਵਿਗਿਆਨ ਦਿਵਸ ਮੌਕੇ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ’ਚ ਵੱਖ-ਵੱਖ ਸਾਇੰਸ ਵਿਭਾਗਾਂ ਵੱਲੋਂ ਵਿਗਿਆਨਕ ਗਤੀਵਿਧੀਆਂ ਦਾ ਆਯੋਜਨ
Publish Date: Sun, 01 Mar 2026 03:58 PM (IST)
Updated Date: Sun, 01 Mar 2026 03:58 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਗ੍ਰੇਜੂਏਟ ਅਤੇ ਪੋਸਟ ਗ੍ਰੇਜੂਏਟ ਸਾਇੰਸ ਵਿਭਾਗਾਂ ਵੱਲੋਂ ਵੱਖ-ਵੱਖ ਮੁਕਾਬਲੇ ਤੇ ਵੈਬੀਨਾਰ ਕਰਵਾਏ ਗਏ। ਗਣਿਤ ਵਿਭਾਗ ਵੱਲੋਂ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਐੱਮਐੱਸਸੀ ਭਾਗ ਦੂਜਾ ਦੀ ਦੀਕਸ਼ਾ ਮਹਿਤਾ ਨੇ ਪਹਿਲਾ, ਬੀਐੱਸਸੀ ਭਾਗ ਪਹਿਲਾ ਦੀ ਸਹਜ ਕੌਰ ਨੇ ਦੂਜਾ ਅਤੇ ਬੀਐੱਸਸੀ ਭਾਗ ਤੀਜਾ ਦੀ ਨਵਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਡਾ. ਸੰਗੀਤਾ ਵੱਲੋਂ ਪ੍ਰਮਾਣ ਪੱਤਰ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਪੋਸਟ ਗ੍ਰੈਜੂਏਟ ਕੈਮਿਸਟਰੀ ਵਿਭਾਗ ਵੱਲੋਂ ‘‘ਰਿਸਰਚ ਐਂਡ ਸਾਇੰਟਿਫਿਕ ਐਕਸੀਲੈਂਸ ਫਾਰ ਸਸਟੇਨੇਬਲ ਫਿਊਚਰ’’ ਵਿਸ਼ੇ ’ਤੇ ਵੈਬੀਨਾਰ ਆਯੋਜਿਤ ਕੀਤਾ ਗਿਆ। ਮੁੱਖ ਵਕਤਾ ਡਾ. ਜਿਫਿਨਵੀਰ ਸਿੰਘ ਖੋਸਾ, ਵਿਗਿਆਨੀ (ਵੇਜੀਟੇਬਲ ਬਰੀਡਰ), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਰਹੇ। ਭੌਤਿਕੀ ਵਿਭਾਗ ਵੱਲੋਂ ‘ਸਾਇੰਸ ਇਨ ਐਵਰੀ-ਡੇਅ-ਲਾਈਫ’ ਵਿਸ਼ੇ ’ਤੇ ਰੀਲ/ਲਘੂ ਵੀਡੀਓ ਮੁਕਾਬਲਾ ਕਰਵਾਇਆ ਗਿਆ। ਮੁਲਾਂਕਣ ਡਾ. ਆਸ਼ਾ ਅਤੇ ਡਾ. ਅਨਮੋਲ ਅਰੋੜਾ ਵੱਲੋਂ ਕੀਤਾ ਗਿਆ। ਮੁਕਾਬਲੇ ਦੌਰਾਨ ਸੁਨੀਤਾ ਨੇ ਪਹਿਲਾ, ਹਰਪ੍ਰੀਤ ਅਤੇ ਲਵਪ੍ਰੀਤ ਨੇ ਦੂਜਾ ਜਦਕਿ ਨਿਹਾਰਿਕਾ ਅਤੇ ਪ੍ਰਿਯੰਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੋਸਟ ਗ੍ਰੇਜੂਏਟ ਬੋਟਨੀ ਵਿਭਾਗ ਵੱਲੋਂ ‘ਵਿਮਨ ਇਨ ਇੰਡੀਆ: ਕੈਟਾਲਿਸਿੰਗ ਵਿਕਸਿਤ ਭਾਰਤ’ ਵਿਸ਼ੇ ’ਤੇ ਪਾਵਰ ਪੌਇੰਟ ਪ੍ਰਜ਼ੇਂਟੇਸ਼ਨ ਗਤੀਵਿਧੀ ਕਰਵਾਈ ਗਈ। ਪੋਸਟ ਗ੍ਰੇਜੂਏਟ ਜੋਲੋਜੀ ਵਿਭਾਗ ਵੱਲੋਂ ਡੀਐੱਸਟੀ-ਕਿਊਰੀ ਗ੍ਰਾਂਟ ਅਧੀਨ ‘ਮਾਈਕ੍ਰੋਬਜ਼ ਐਜ਼ ਮੈਡੀਸਿਨ: ਦ ਫਿਊਚਰ ਬਿਯੋਂਡ ਐਂਟੀਬਾਇਓਟਿਕਸ’ ਵਿਸ਼ੇ ’ਤੇ ਵੈਬੀਨਾਰ ਆਯੋਜਿਤ ਕੀਤਾ ਗਿਆ। ਮੁੱਖ ਵਕਤਾ ਡਾ. ਮੋਨਿਕਾ ਚੌਧਰੀ, ਪੋਸਟ ਡਾਕਟੋਰਲ ਫੈਲੋ, ਆਇਕਾਨ ਸਕੂਲ ਆਫ ਮੈਡਿਸਿਨ ਐਟ ਮਾਊਂਟ ਸਿਨਾਈ, ਨਿਊਯਾਰਕ (ਅਮਰੀਕਾ) ਰਹੀਆਂ। ਡਾ. ਸੰਗੀਤਾ ਪ੍ਰਿੰਸੀਪਲ ਨੇ ਆਖਿਆ ਕਿ ਇਹ ਪ੍ਰੋਗਰਾਮ ਵਿਦਿਆਰਥਣਾਂ ਵਿਚ ਵਿਗਿਆਨਕ ਸੋਚ, ਖੋਜ ਰੁਚੀ ਅਤੇ ਸਤਤ ਵਿਕਾਸ ਪ੍ਰਤੀ ਜਾਗਰੂਕਤਾ ਵਧਾਉਣ ਵਿਚ ਸਹਾਇਕ ਸਾਬਤ ਹੋਏ ਹਨ।