ਓਲੰਪੀਅਨ ਗਗਨ ਅਜੀਤ ਸਿੰਘ ਨੇ ਖਿਡਾਰੀਆਂ ਨੂੰ ਭੇਜੀ ਹਾਕੀ ਕਿੱਟ
ਓਲੰਪੀਅਨ ਗਗਨ ਅਜੀਤ ਸਿੰਘ ਨੇ ਖਿਡਾਰੀਆਂ ਨੂੰ ਭੇਜੀ ਹਾਕੀ ਕਿੱਟ
Publish Date: Wed, 15 Apr 2026 06:26 PM (IST)
Updated Date: Wed, 15 Apr 2026 06:30 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਬਾਬਾ ਸ਼ੇਰ ਸ਼ਾਹ ਹਾਕੀ ਅਕੈਡਮੀ ਵਿਖੇ ਫ਼ਿਰੋਜ਼ਪੁਰ ਦੇ ਜੰਮਪਲ ਅਤੇ ਹਾਕੀ ਓਲੰਪੀਅਨ ਐੱਸਐੱਸਪੀ ਗਗਨਅਜੀਤ ਸਿੰਘ ਵੱਲੋਂ ਗੋਲ ਕੀਪਰ ਵਾਸਤੇ ਕਿੱਟ ਭੇਜੀ ਹੈ ਜੋ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਹੀ ਵਰਤੀ ਜਾਂਦੀ ਹੈ। ਮਾਨਸ ਸੇਵਾ ਸਮਿਤੀ ਫਿਰੋਜ਼ਪੁਰ ਦੇ ਪੰਡਿਤ ਅੰਸ਼ੂ ਦੇਵਗਨ ਅਤੇ ਜੀਵਨ ਸ਼ਰਮਾ ਵੱਲੋਂ ਅੱਜ ਐੱਸਐੱਸਪੀ ਗਗਨ ਅਜੀਤ ਸਿੰਘ ਵੱਲੋਂ ਭੇਜੀ ਇਹ ਕਿੱਟ ਕੋਚ ਮਨਮੀਤ ਸਿੰਘ ਰੂਬਲ ਨੂੰ ਭੇਟ ਕੀਤੀ ਗਈ। ਕੋਚ ਮਨਮੀਤ ਸਿੰਘ ਰੂਬਲ ਨੇ ਕਿਹਾ ਕਿ ਇਸ ਕਿੱਟ ਦੀ ਇੱਕ ਲੱਖ ਤੋਂ ਉਪਰ ਹੈ ਅਤੇ ਆਮ ਤੌਰ ਤੇ ਅੰਤਰਰਾਸ਼ਟਰੀ ਮੈਚਾਂ ਵਿਚ ਹੀ ਵਰਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਵਿਖੇ ਬਹੁਤ ਸਾਰੇ ਗਰੀਬ ਘਰਾਂ ਦੇ ਬੱਚੇ ਪ੍ਰੈਕਟਿਸ ਕਰਦੇ ਹਨ ਜੋ ਜਿੰਨ੍ਹਾ ਵਾਸਤੇ ਏਨੀ ਮਹਿੰਗੀ ਕਿੱਟ ਖਰੀਦ ਸਕਣਾ ਅਸੰਭਵ ਸੀ। ਪੰਡਿਤ ਅੰਸ਼ੂ ਦੇਵਗਨ ਅਤੇ ਜੀਵਨ ਸ਼ਰਮਾ ਨੇ ਗਗਨ ਅਜੀਤ ਸਿੰਘ ਦੇ ਇਸ ਉਪਰਾਲੇ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਰੇਲਵੇ ਦੇ ਸਪੋਰਟਸ ਸੈਕਟਰੀ ਸੁਨੀਲ ਕੈਟ, ਕਰਨ ਆਨੰਦ, ਹਾਕੀ ਖਿਡਾਰੀ ਮਨਿੰਦਰ ਹਾਂਡਾ, ਸ਼ਿਵਾਏ ਸ਼ਰਮਾ, ਜਸਪ੍ਰੀਤ ਸਿੰਘ ਬਾਬਾ, ਡਾਕਟਰ ਸਿਮਰਜੀਤ ਸਿੰਘ, ਹਾਕੀ ਖਿਡਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।