ਹਫਤੇ ਤੋਂ ਲਾਪਤਾ ਨੌਜਵਾਨ ਦਾ ਨਹੀਂ ਮਿਲ ਰਿਹਾ ਕੋਈ ਸੁਰਾਗ
ਤਕਰੀਬਨ ਇਕ ਹਫਤੇ ਤੋਂ ਲਾਪਤਾ ਨੌਜਵਾਨ ਦਾ ਨਹੀਂ ਮਿਲ ਰਿਹਾ ਕੋਈ ਸੁਰਾਗ
Publish Date: Sat, 21 Feb 2026 05:51 PM (IST)
Updated Date: Sat, 21 Feb 2026 05:54 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ: ਪਿਛਲੇ ਤਕਰੀਬਨ ਇਕ ਹਫਤੇ ਤੋਂ ਘਰੋਂ ਪੇਪਰ ਦੇਣ ਗਿਆ ਨੌਜਵਾਨ ਨਹੀਂ ਮਿਲਣ ਰਿਹਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਪੁੱਤਰ ਚਿਮਨ ਸਿੰਘ ਵਾਸੀ ਲੱਖਾ ਸਿੰਘ ਵਾਲਾ ਹਿਠਾੜ ਨੇ ਦੱਸਿਆ ਕਿ ਉਸਦਾ ਭਰਾ ਬਲਵਿੰਦਰ ਸਿੰਘ ਉਮਰ ਕਰੀਬ 33 ਸਾਲ, ਮਿਤੀ 14 ਫਰਵਰੀ ਦਿਨ ਸ਼ਨੀਵਾਰ ਨੂੰ ਘਰੋ ਦੁਪਹਿਰ 2 ਵਜੇ ਨਿਕਲਿਆ ਅਤੇ ਘਰੋਂ ਜਾਣ ਉਸਨੇ ਪਰਿਵਾਰ ਨੂੰ ਕਿਹਾ ਕਿ ਉਹ ਬਠਿੰਡੇ ਪੇਪਰ ਦੇਣ ਵਾਸਤੇ ਚੱਲਿਆ ਹਾ। ਇਸੇ ਹੀ ਦਿਨ ਸ਼ਾਮ ਕਰੀਬ 6.44 ਮਿੰਟ ਤੇ ਉਸਦੇ ਭਰਾ ਵੱਲੋਂ ਉਸਦੇ ਤੋਂ ਫੋਨ ਆਇਆ ਕਿ ਉਹ ਪਹੁੰਚ ਗਿਆ ਹੈ। ਇਸ ਤੋਂ ਬਾਅਦ ਅਗਲੇ ਦਿਨ ਐਤਵਾਰ ਨੂੰ ਮੇਰੇ ਵੱਲੋਂ ਕਾਫੀ ਵਾਰ ਆਪਣੇ ਭਰਾ ਨੂੰ ਫੋਨ ਕੀਤਾ ਗਿਆ, ਪਰ ਉਸਦਾ ਫੋਨ ਲਗਾਤਾਰ ਬੰਦ ਆ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਆਸ ਪਾਸ ਤੋਂ ਕਾਫੀ ਪੁੱਛ ਪੜਤਾਲ ਕੀਤੀ ਹੈ, ਪਰ ਐਨੇ ਦਿਨ ਬੀਤ ਜਾਣ ਦੇ ਬਾਅਦ ਵੀ ਉਸ ਬਾਰੇ ਕੁਝ ਵੀ ਪਤਾ ਨਹੀ ਲੱਗਿਆ ਹੈ। ਪੁਲਿਸ ਨੂੰ ਇਸ ਸਬੰਧੀ ਦਰਖਾਸਤ ਦੇ ਦਿੱਤੀ ਗਈ ਹੈ ਅਤੇ ਪੁਲਿਸ ਆਪਣੇ ਪੱਧਰ ਤੇ ਪਤਾ ਕਰ ਰਹੀ ਹੈ, ਪਰ ਅਜੇ ਤੱਕ ਵੀ ਉਸ ਦੇ ਭਰਾ ਬਾਰੇ ਕੁੱਝ ਵੀ ਪਤਾ ਨਹੀਂ ਚੱਲ ਸਕਿਆ ਹੈ।