ਕਿਸਾਨ ਮਜ਼ਦੂਰ ਜਥੇਬੰਦੀ ਜ਼ੋਨ ਮਖੂ ਦੀ ਨਵੀਂ ਟੀਮ ਦਾ ਐਲਾਨ
ਕਿਸਾਨ ਮਜ਼ਦੂਰ ਜਥੇਬੰਦੀ ਦੇ ਜੋਨ ਮਖੂ ਦੀ ਨਵੀਂ ਜੋਨ ਟੀਮ ਦਾ ਕੀਤਾ ਐਲਾਨ
Publish Date: Fri, 13 Feb 2026 04:52 PM (IST)
Updated Date: Fri, 13 Feb 2026 04:54 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜਪੁਰ ਦੇ ਜੋਨ ਮਖੂ ਦੀ ਭਰਮੀ ਮੀਟਿੰਗ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਨੇੜੇ ਮੱਲਾਂਵਾਲਾ ਮੌੜ ਦੇ ਅਸਥਾਨਾਂ ’ਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਜ਼ਿਲ੍ਹਾ ਟੀਮ ਦੀ ਅਗਵਾਈ ਹੇਠ ਹੋਈ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਪੁਰਾਣੀ ਜੋਨ ਟੀਮ ਨੂੰ ਭੰਗ ਕਰਕੇ ਸੰਚਾਲਿਤ ਕਮੇਟੀ ਬਣਾਈ ਗਈ। ਇਸ ਮੌਕੇ ਆਗੂਆਂ ਵਲੋਂ ਪਿਛਲੇ 3 ਸਾਲਾਂ ਦੌਰਾਨ ਜੋਨ ਆਗੂਆਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ, ਘਾਟਾ ਕਮਜ਼ੋਰੀਆਂ ’ਤੇ ਸਵਲੇਸ਼ਣ ਕੀਤਾ ਗਿਆ। ਮੀਟਿੰਗ ਵਿਚ ਵੱਖ-ਵੱਖ ਇਕਾਈਆਂ ਦੇ ਚੁਣੇ ਹੋਏ ਡੇਲੀਗੇਟਾਂ ਵੱਲੋਂ ਸੰਵਿਧਾਨ ਮੁਤਾਬਕ ਸਰਬਸੰਮਤੀ ਨਾਲ ਨਵੀਂ ਟੀਮ ਦਾ ਗਠਨ ਕਰਦਿਆਂ ਜੋਨ ਪ੍ਰਧਾਨ ਵੀਰ ਸਿੰਘ ਨਿਜਾਮਦੀਨ ਵਾਲਾ, ਜੋਨ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਖਜਾਨਚੀ ਲਖਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸਵਰਨ ਸਿੰਘ ਸਰਫਲੀ, ਮੀਤ ਪ੍ਰਧਾਨ ਗੁਰਭੇਜ ਸਿੰਘ ਫੇਮੀਵਾਲਾ, ਪਿਆਰਾ ਸਿੰਘ ਘੁੱਦੂਵਾਲਾ, ਪ੍ਰੈਸ ਸਕੱਤਰ ਸੂਰਤ ਸਿੰਘ ਖਡੂਰ, ਮੀਤ ਸਕੱਤਰ ਹਰਵਿੰਦਰ ਸਿੰਘ ਮੰਨੂ ਮਾਛੀ, ਗੁਰਮੀਤ ਸਿੰਘ ਠੇਕੇਦਾਰ, ਮੀਤ ਖਜ਼ਾਨਚੀ ਸਾਹਿਬ ਸਿੰਘ ਤਲਵੰਡੀ, ਲਖਬੀਰ ਸਿੰਘ ਟਿੱਬੀ ਅਰਾਈਆਂ, ਸਲਾਹਕਾਰ ਇੰਦਰਜੀਤ ਸਿੰਘ ਬਾਠ, ਜਰਨੈਲ ਸਿੰਘ ਵਾਲਾ ਵਾਲਾ ਜੱਟਾਂ, ਕੁਲਦੀਪ ਸਿੰਘ ਖਡੂਰ, ਸ਼ਮਸ਼ੇਰ ਸਿੰਘ, ਦਿਆਲ ਸਿੰਘ ਕਿੱਲੀ ਬੋਦਲਾਂ, ਫੌਜ਼ੀ ਬੂਹ, ਬਾਜ ਸਿੰਘ ਫੇਮੀਵਾਲਾ, ਲੰਗਰ ਕਮੇਟੀ ਇੰਚਾਰਜ਼ ਬਲਕਾਰ ਸਿੰਘ ਸ਼ਾਮੇ ਵਾਲਾ, ਬੱਗਾ ਸਿੰਘ ਨਿਜਾਮਦੀਨ, ਹਰਬੰਸ ਸਿੰਘ ਚੱਕੀਆਂ, ਵਲੰਟੀਅਰ ਭਜਨ ਸਿੰਘ ਜੋਗੇਵਾਲਾ, ਹਰਚਰਨ ਸਿੰਘ ਤਲਵੰਡੀ, ਤਰਸੇਮ ਸਿੰਘ ਬਾਹਰਵਾਲੀ, ਜਗਰੂਪ ਸਿੰਘ ਟਿੱਬੀ, ਸੁਖਚੈਨ ਸਿੰਘ ਲੱਲ੍ਹੇ, ਗੁਰਮੀਤ ਸਿੰਘ ਠੇਕੇਦਾਰ, ਨਿਰਮਲ ਸਿੰਘ ਮਹਿਮੂਦਵਾਲਾ ਟੀਮ ਦਾ ਗਠਨ ਕੀਤਾ ਗਿਆ ਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਤਨ ਮਨ ਨਾਲ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਜੋਨ ਦੀਆਂ ਸਾਰੀਆਂ ਹੀ ਇਕਾਈਆਂ ਦੇ ਚੁਣੇ ਹੋਏ ਡੈਲੀਗੇਟ ਤੇ ਹੋਰ ਆਗੂ ਵੀ ਹਾਜ਼ਰ ਸਨ।