21 ਵਿਦਿਆਰਥੀ ਐੱਨਸੀਸੀ ਜੂਨੀਅਰ ਵਿੰਗ ਲਈ ਚੁਣੇ
ਹੇਮਕੁੰਟ ਸਕੂਲ ਵਿਖੇ ਐੱਨਸੀਸੀ ਜੂਨੀਅਰ ਵਿੰਗ ਦੀ ਹੋਈ ਨਵੀਂ ਇੰਨਰੋਲਮੈਂਟ
Publish Date: Sat, 18 Apr 2026 03:56 PM (IST)
Updated Date: Sat, 18 Apr 2026 04:00 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਵਿਖੇ 05 ਪੰਜਾਬ ਬਟਾਲੀਅਨ (ਗਰਲਜ਼) ਮੋਗਾ ਦੇ ਕਮਾਡਿੰਗ ਅਫ਼ਸਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਜੂਨੀਅਰ ਵਿੰਗ ਦੀ ਨਵੀਂ ਭਰਤੀ ਹੋਈ। ਸਕੂਲ ਦੇ ਐੱਨਸੀਸੀ ਦੇ ਏਐੱਨਓ ਸਿਮਰਨਜੀਤ ਕੌਰ ਦੀ ਮੌਜ਼ੂਦਗੀ ਵਿਚ ਸੂਬੇਦਾਰ ਮੇਜਰ ਸੁਖਮੰਦਰ ਸਿੰਘ, ਨਾਇਕ ਅਜੇ ਕੁਮਾਰ, ਹਵਾਲਦਾਰ ਦਿਨੇਸ਼ ਕੁਮਾਰ, ਜੀਸੀਆਈ ਨੇ ਅੱਠਵੀਂ ਅਤੇ ਨੌਵੀਂ ਕਲਾਸ ਦੀਆਂ ਵਿਦਿਆਰਥਣਾਂ ਦੀ ਇੰਟਰਵਿਊ ਉਪਰੰਤ 21 ਕੈਡਿਟਸ ਨੂੰ ਐੱਨਸੀਸੀ ਜੂਨੀਅਰ ਵਿੰਗ ਲਈ ਚੁਣਿਆ। ਉਨ੍ਹਾਂ ਦੱਸਿਆਂ ਕਿ ਐੱਨਸੀਸੀ ਰੱਖਣ ਨਾਲ ਵਿਦਿਆਰਥੀ ਸਰੀਰਿਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿੰਦਾ ਹੈ ਅਤੇ ਨਾਲ ਹੀ ਐੱਨਸੀਸੀ ਦੇ ਏਬੀ ਅਤੇ ਸੀ ਸਰਟੀਫਿਕੇਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਜਿੰਦਗੀ ਵਿੱਚ ਇਸ ਦੇ ਕੀ ਕੀ ਫਾਇਦੇ ਹਨ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐੱਮਡੀ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਰਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਐੱਨਸੀਸੀ ਦੇ ਰੂਲਜ਼ ਤੋਂ ਜਾਗਰੂਕ ਕਰਵਾਉਂਦੇ ਹੋਏ ਐੱਨਸੀਸੀ ਦੇ ਫਾਇਦੇ ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਐੱਨਸੀਸੀ ਕੈਡਿਟਸ ਨੂੰ ਜੀਵਨ ਵਿੱਚ ਦੇਸ਼ ਪ੍ਰਤੀ ਜ਼ਿੰਮੇਵਾਰੀ ਤੇ ਚੰਗੇ ਭਵਿੱਖ ਤੋਂ ਜਾਗਰੂਕ ਕਰਵਾਇਆ। ਇਸ ਮੌਕੇ ਕੇਅਰ ਟੇਕਰ ਯਾਦਵਿੰਦਰ ਕੌਰ ਵੀ ਹਾਜ਼ਰ ਸੀ ।