ਕੱਸੋਆਣਾ ਬਿਜਲੀ ਘਰ ਵਿਖੇ ਨਵੇਂ ਬਰੇਕਰ ਲਗਾਏ
ਬਿਜਲੀ ਸਪਲਾਈ ਵਿੱਚ ਸੁਧਾਰ ਲਈ ਕੱਸੋਆਣਾ ਬਿਜਲੀ ਘਰ ਵਿਖੇ ਨਵੇਂ ਬਰੇਕਰ ਲਗਾਏ ਗਏ
Publish Date: Wed, 11 Mar 2026 03:43 PM (IST)
Updated Date: Wed, 11 Mar 2026 03:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਇੱਥੋਂ ਦੇ ਪਿੰਡ ਕੱਸੋਆਣਾ ਦੇ ਬਿਜਲੀ ਘਰ ਵਿਖੇ ਬਿਜਲੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਖਰਾਬੀ ਨੂੰ ਘੱਟ ਕਰਨ ਦੇ ਉਦੇਸ਼ ਨਾਲ ਨਵੇਂ ਅਤੇ ਆਧੁਨਿਕ ਬਰੇਕਰ ਲਗਾਏ ਗਏ, ਜਿਨ੍ਹਾਂ ਦਾ ਉਦਘਾਟਨ ਜੇਈ ਬਿਅੰਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਐੱਸਐੱਫਏ ਜਰਨੈਲ ਸਿੰਘ, ਤਜਿੰਦਰ ਸਿੰਘ, ਸਰਪੰਚ ਇਕਬਾਲ ਸਿੰਘ ਖੋਸਾ ਨੀਲੇਵਾਲਾ, ਸਰਪੰਚ ਸ਼ਮਸ਼ੇਰ ਸਿੰਘ ਢਿੱਲੋਂ ਮੱਲ੍ਹੇਸ਼ਾਹ ਵੀ ਹਾਜ਼ਰ ਸਨ। ਜੇਈ ਬਿਅੰਤ ਸਿੰਘ ਨੇ ਦੱਸਿਆ ਕਿ ਪਿੰਡ ਨੀਲੇਵਾਲਾ, ਮੱਲ੍ਹੇਸ਼ਾਹ ਅਤੇ ਹਰਦਾਸਾ ਦੇ ਪੁਰਾਣੇ ਬਰੇਕਰ ਸਮੇਂ-ਸਮੇਂ ’ਤੇ ਫੇਲ੍ਹ ਹੋਣ ਕਾਰਨ ਆਉਣ ਵਾਲੀਆਂ ਰੁਕਾਵਟਾਂ ਨੂੰ ਦੇਖਦਿਆਂ ਇਹ ਬਰੇਕਰ ਬਦਲੇ ਗਏ ਹਨ। ਉਨ੍ਹਾਂ ਕਿਹਾ ਨਵੇਂ ਲਗਾਏ ਗਏ ਬਰੇਕਰ ਤਕਨੀਕੀ ਤੌਰ ’ਤੇ ਵਧੇਰੇ ਸਮਰੱਥ ਹਨ ਅਤੇ ਲੋਡ ਵਧਣ ਦੀ ਸੂਰਤ ਵਿਚ ਵੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਬਰਕਰਾਰ ਰੱਖਣਗੇ। ਇਸ ਨਾਲ ਨਾ ਸਿਰਫ਼ ਬਿਜਲੀ ਦੀਆਂ ਸੰਭਾਵੀ ਦੁਰਘਟਨਾਵਾਂ ਤੋਂ ਬਚਾਅ ਹੋਵੇਗਾ, ਸਗੋਂ ਇਲਾਕੇ ਵਿੱਚ ਬਿਜਲੀ ਦੀ ਗੁਣਵੱਤਾ ਵਿਚ ਵੀ ਸੁਧਾਰ ਆਵੇਗਾ। ਸਰਪੰਚ ਇਕਬਾਲ ਸਿੰਘ ਖੋਸਾ ਨੀਲੇਵਾਲਾ ਅਤੇ ਸਰਪੰਚ ਸ਼ਮਸ਼ੇਰ ਸਿੰਘ ਢਿੱਲੋਂ ਮੱਲ੍ਹੇਸ਼ਾਹ ਨੇ ਕਿਹਾ ਕਿ ਨਵੇਂ ਬਰੇਕਰਾਂ ਨੂੰ ਲਗਾਉਣ ਨਾਲ ਪਿੰਡਾਂ ਅਤੇ ਆਸ-ਪਾਸ ਦੇ ਇਲਾਕੇ ਨੂੰ ਸਥਿਰ ਵੋਲਟੇਜ ਮਿਲੇਗੀ, ਜਿਸ ਨਾਲ ਘਰੇਲੂ ਅਤੇ ਖੇਤੀਬਾੜੀ ਮੋਟਰਾਂ ਸੁਚਾਰੂ ਢੰਗ ਨਾਲ ਚੱਲ ਸਕਣਗੀਆਂ।