ਗੁਰਬਾਣੀ ਪ੍ਰਸਾਰਣ ਲਈ ਪਾਰਕ ’ਚ ਲਗਾਏ ਜਾਣਗੇ ਸਪੀਕਰ
ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਪ੍ਰਕਿਰਤੀ ਪਾਰਕ ਵਿਚ ਗੁਰਬਾਣੀ ਪ੍ਰਸਾਰਣ ਲਈ ਸਪੀਕਰ ਲਗਾਏ ਜਾਣਗੇ
Publish Date: Sat, 07 Mar 2026 03:35 PM (IST)
Updated Date: Sat, 07 Mar 2026 03:39 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਜ਼ੀਰਾ ਸ਼ਹਿਰ ਵਿਚ ਵਾਤਾਵਰਨ ਅਤੇ ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਮਾਰਚ ਮਹੀਨੇ ਦੀ ਮੀਟਿੰਗ ਜਰਨੈਲ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਚਰਨਪ੍ਰੀਤ ਸਿੰਘ ਸੋਨੂੰ ਜਨਰਲ ਸਕੱਤਰ ਨੇ ਦੱਸਿਆ ਕਿ ਮੀਟਿੰਗ ਵਿਚ ਫਰਵਰੀ ਮਹੀਨੇ ਦਾ ਹਿਸਾਬ ਪੇਸ਼ ਕੀਤਾ ਗਿਆ। ਕਲੱਬ ਦੇ ਬਾਨੀ ਮੈਂਬਰ ਕਮਲਜੀਤ ਸਿੰਘ ਸੈਂਹਭੀ ਦਾ ਕਲੱਬ ਨੂੰ ਦਿੱਤੇ ਸਹਿਯੋਗ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਕਲੱਬ ਮੈਂਬਰ ਰਾਜਵਿੰਦਰ ਸਿੰਘ ਮਾਨਸਾ ਦਾ ਜਨਮ ਦਿਨ ਮਨਾਇਆ ਗਿਆ। ਸਰਬਸੰਮਤੀ ਫੈਸਲਾ ਲਿਆ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੱਧੇ ਕੀਰਤਨ ਪ੍ਰਸਾਰਣ ਲਈ ਪਾਰਕ ਵਿਚ ਸਪੀਕਰ ਲਗਾਏ ਜਾਣਗੇ। ਇਸ ਕੰਮ ਲਈ ਅੰਗਰੇਜ ਸਿੰਘ ਅਟਵਾਲ ਦੀ ਪ੍ਰਧਾਨਗੀ ਹੇਠ ਇਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਇਸ ਮੌਕੇ ਜਸਵੰਤ ਸਿੰਘ ਨਾਮਦੇਵ, ਗੁਰਤੇਜ ਸਿੰਘ ਗਿੱਲ, ਜੁਗਿੰਦਰ ਸਿੰਘ ਝਤਰਾ, ਗੁਰਦੀਪ ਸਿੰਘ ਧਾਲੀਵਾਲ, ਅੰਗਰੇਜ਼ ਸਿੰਘ ਅਟਵਾਲ, ਹਰਪਾਲ ਸਿੰਘ ਗਿੱਲ, ਮਨਜੀਤ ਸਿੰਘ ਸੰਧੂ, ਗੁਰਦੀਪ ਸਿੰਘ ਕਾਨੂੰਗੋ, ਬਲਦੇਵ ਸਿੰਘ ਬਾਵਾ, ਬਲਜਿੰਦਰ ਸਿੰਘ ਗਿੱਲ, ਰਾਜ ਕੁਮਾਰ ਸੰਧੂ, ਗੁਰਮੇਲ ਸਿੰਘ ਚੱਬਾ, ਸੁਰਜੀਤ ਕੁਮਾਰ ਚੌਧਰੀ, ਕੁਲਬੀਰ ਸਿੰਘ ਸੰਧੂ, ਮਾਸਟਰ ਮੇਜਰ ਸਿੰਘ ਗਿੱਲ, ਰਜਿੰਦਰ ਕੁਮਾਰ ਕੱਕੜ, ਬਿਕਰ ਸਿੰਘ ਮੱਲੀ, ਸਤਨਾਮ ਸਿੰਘ ਬਾਠ, ਮੇਜਰ ਸਿੰਘ ਗਿੱਲ, ਪ੍ਰਤਾਪ ਸਿੰਘ ਹੀਰਾ, ਹਰਜੀਤ ਸਿੰਘ ਸਚਦੇਵਾ, ਹਰਜਿੰਦਰ ਸਿੰਘ ਨਾਰੰਗ ਸਮੇਤ ਹੋਰ ਕਲੱਬ ਮੈਂਬਰ ਹਾਜ਼ਰ ਸਨ।