ਪ੍ਰਕਿਰਤੀ ਕਲੱਬ ਜ਼ੀਰਾ ਨੇ ਪਾਰਕ ’ਚ ਲਗਾਏ ਝੂਲੇ
ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਪ੍ਰਕਿਰਤੀ ਪਾਰਕ ਵਿੱਚ ਝੂਲੇ ਲਗਾਏ ਗਏ
Publish Date: Wed, 07 Jan 2026 03:58 PM (IST)
Updated Date: Wed, 07 Jan 2026 03:59 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਪ੍ਰਕਿਰਤੀ ਪਾਰਕ ਵਿਚ ਬੱਚਿਆਂ ਦੇ ਮਨੋਰੰਜਨ ਅਤੇ ਖੇਡ ਗਤੀਵਿਧੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਨਵਾਂ ਝੂਲੇ ਸਥਾਪਿਤ ਕੀਤੇ ਗਏ। ਕਲੱਬ ਪ੍ਰਧਾਨ ਜਰਨੈਲ ਸਿੰਘ ਭੁੱਲਰ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਕੈਨੇਡਾ ਤੋਂ ਪਹੁੰਚੇ ਪ੍ਰਸਿੱਧ ਡਾ. ਬਿਕਰਮਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਨਵੇਂ ਝੂਲਿਆਂ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਪ੍ਰਕਿਰਤੀ ਪਾਰਕ ਵਿੱਚ ਬਣਾਈ ਗਈ ਓਪਨ ਜਿੰਮ ਦੇ ਨਾਲ-ਨਾਲ ਬੱਚਿਆਂ ਲਈ ਖੇਡ ਸਹੂਲਤਾਂ ਦੀ ਘਾਟ ਨੂੰ ਮਹਿਸੂਸ ਕਰਦੇ ਹੋਏ ਇਹ ਝੂਲਾ ਲਗਾਇਆ ਗਿਆ ਹੈ, ਤਾਂ ਜੋ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸੁਖਦ ਮਾਹੌਲ ਤਿਆਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਕਲੱਬ ਵੱਲੋਂ ਇਸ ਤਰ੍ਹਾਂ ਦੇ ਲੋਕ-ਹਿੱਤਕਾਰੀ ਪ੍ਰੋਜੈਕਟ ਜਾਰੀ ਰਹਿਣਗੇ। ਡਾਕਟਰ ਨੇ ਕਿਹਾ ਕਿ ਭਾਵੇਂ ਉਹ ਵਿਦੇਸ਼ ਵਿਚ ਵਸਦੇ ਹਨ, ਪਰ ਪ੍ਰਕਿਰਤੀ ਕਲੱਬ ਜ਼ੀਰਾ ਦੀਆਂ ਗਤੀਵਿਧੀਆਂ ਨਾਲ ਉਨ੍ਹਾਂ ਦਾ ਦਿਲੀ ਨਾਤਾ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਲੱਬ ਵੱਲੋਂ ਵਾਤਾਵਰਨ ਸੁਰੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਅਤੇ ਹਮੇਸ਼ਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਸਮਾਗਮ ਦੌਰਾਨ ਕਲੱਬ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਵਾਲੇ ਦਾਨੀ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਵਿਚ ਜਸਵੰਤ ਸਿੰਘ ਨਾਮਦੇਵ,ਜੁਗਿੰਦਰ ਸਿੰਘ ਝਤਰਾ,ਅੰਗਰੇਜ਼ ਸਿੰਘ ਅਟਵਾਲ,ਹਰਪਾਲ ਸਿੰਘ ਗਿੱਲ,ਚਰਨਪ੍ਰੀਤ ਸਿੰਘ ਸੋਨੂੰ, ਮਨਜੀਤ ਸਿੰਘ ਸੰਧੂ, ਬਲਦੇਵ ਸਿੰਘ ਬਾਵਾ, ਬਲਜਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਸੰਧੂ, ਮਾਸਟਰ ਮੇਜਰ ਸਿੰਘ ਗਿੱਲ, ਰਵੀ ਕੱਕੜ, ਸਤਨਾਮ ਸਿੰਘ ਬਾਠ, ਹਰਜੀਤ ਸਿੰਘ ਸਚਦੇਵਾ, ਤੇਜਿੰਦਰਜੀਤ ਸਿੰਘ ਬੌਬੀ,ਹਰਜਿੰਦਰ ਸਿੰਘ ਨਾਰੰਗ, ਪਰਮਜੀਤ ਸਿੰਘ ਪੱਬੀ, ਗੁਰਭੇਜ ਸਿੰਘ ਸਿੱਧੂ, ਗੁਰਚਰਨ ਸਿੰਘ ਢਿੱਲੋਂ, ਦਿਨੇਸ਼ ਜੋਸ਼ੀ, ਹਰਵਿੰਦਰ ਸਿੰਘ ਆਸਟਰੇਲੀਆ, ਸੁਰੇਸ਼ ਕੁਮਾਰ ਕਾਲਾ, ਸੁਨੀਲ ਸਹਿਗਲ ਅਤੇ ਜੁਗਰਾਜ ਸਿੰਘ ਭੂਈ ਆਦਿ ਹਾਜ਼ਰ ਸਨ।