ਪ੍ਰਕਿਰਤੀ ਕਲੱਬ ਵੱਲੋਂ ਮੈਰਿਟ ’ਚ ਆਈਆਂ ਕੁੜੀਆਂ ਦਾ ਸਨਮਾਨ
ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਮੈਰਿਟ ਸੂਚੀ ਵਿਚ ਆਈਆਂ ਲੜਕੀਆਂ ਦਾ ਸਨਮਾਨ ਕੀਤਾ ਗਿਆ
Publish Date: Sun, 17 May 2026 03:33 PM (IST)
Updated Date: Sun, 17 May 2026 03:33 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸ਼ਹੀਦ ਗੁਰਦਾਸ ਰਾਮ ਮਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜ਼ੀਰਾ ਦੀਆਂ ਦਸਵੀਂ ਜਮਾਤ ਦੀਆਂ ਤਿੰਨ ਤੇ ਬਾਰਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਮੈਰਿਟ ’ਚ ਨਾਮ ਦਰਜ ਕਰਵਾਇਆ ਹੈ। ਉਨ੍ਹਾਂ ਪ੍ਰਕਿਰਤੀ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। 10ਵੀੰ ਵਿਦਿਆਰਥਣ ਆਸ਼ੀਸ਼ਦੀਪ ਕੌਰ, ਆਸਿਆਨਾ ਖਾਤੂਨ, ਸੁਖਮਨਦੀਪ ਕੌਰ ਤੇ ਬਾਰਵੀਂ ਕਲਾਸ ਦੀ ਵਿਦਿਆਰਥਣ ਸ਼ੀਤਲ ਸ਼ਰਮਾ ਨੂੰ ‘ਜ਼ੀਰੇ ਦਾ ਮਾਣ’ ਐਵਾਰਡ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਅਧਿਆਪਕਾ ਚਰਨਜੀਤ ਕੌਰ ਇੰਗਲਿਸ਼ ਮਿਸਟ੍ਰੈੱਸ, ਲੈਕਚਰਾਰ ਸੰਜੀਵ ਸਚਦੇਵਾ ਹਿਸਟਰੀ ਲੈਕਚਰਾਰ ਅਤੇ ਪ੍ਰਿੰਸੀਪਲ ਰਕੇਸ਼ ਸ਼ਰਮਾ ਨੂੰ ਵੀ ‘ਵਿਦਿਆ ਦੂਤ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਕਿਹਾ ਕਿ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਟਾਫ ਨੂੰ ਵਧਾਈ ਦਿੱਤੀ ਗਈ। ਦਸਵੀਂ ਦੀਆਂ ਵਿਦਿਆਰਥਰਾਂ ਨੂੰ 1100 ਤੇ ਬਾਰਵੀਂ ਦੀ ਵਿਦਿਆਰਥਣ ਨੂੰ 2100 ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ। ਇਹ ਇਨਾਮਾਂ ਦੀ ਰਾਸ਼ੀ ਕਲੱਬ ਦੇ ਸੀਨੀਅਰ ਮੈਂਬਰ ਜਸਵੰਤ ਸਿੰਘ ਨਾਮਦੇਵ ਦੇ ਪਰਿਵਾਰ ਵੱਲੋਂ ਭੇਟ ਕੀਤੀ ਗਈ ਹੈ। ਪ੍ਰਿੰਸੀਪਲ ਰਕੇਸ਼ ਸ਼ਰਮਾ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮਾਗਮ ਵਿਚ ਚਮਕੌਰ ਸਿੰਘ ਸਰਾਂ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ, ਬਲਦੇਵ ਸਿੰਘ ਬਾਵਾ, ਜਸਵੰਤ ਸਿੰਘ ਨਾਮਦੇਵ, ਮਾਸਟਰ ਜੋਗਿੰਦਰ ਸਿੰਘ ਝੱਤਰਾ, ਜਗਦੇਵ ਸ਼ਰਮਾ, ਗੁਰਦੀਪ ਸਿੰਘ ਧਾਲੀਵਾਲ, ਮਲੂਕ ਸਿੰਘ ਰਿਟਾਇਰਡ ਤਹਿਸੀਲਦਾਰ, ਮਾਸਟਰ ਮੇਜਰ ਸਿੰਘ ਗਿੱਲ,ਹਰਜੀਤ ਸਿੰਘ ਸਚਦੇਵਾ, ਅੰਗਰੇਜ਼ ਸਿੰਘ ਅਟਵਾਲ, ਮਾਸਟਰ ਰਾਜਵਿੰਦਰ ਸਿੰਘ ਮਾਨਸਾ, ਮਾਸਟਰ ਸੁਰਜੀਤ ਸਿੰਘ, ਸੁਰਿੰਦਰ ਕੁਮਾਰ ਸ਼ਰਮਾ, ਮਨਮੀਤ ਸਿੰਘ ਨਾਮਦੇਵ ਕਲੱਬ ਮੈਂਬਰਾਂ ਤੋਂ ਇਲਾਵਾ, ਸਕੂਲ ਸਟਾਫ ਵਿੱਚ ਜੋਤੀ ਟੀਗਰਾ, ਮੀਨੂੰ ਖੁਰਾਨਾ, ਬਲਜਿੰਦਰ ਸਿੰਘ ਹਾਜ਼ਰ ਸਨ।