ਪ੍ਰਕਿਰਤੀ ਕਲੱਬ ਜ਼ੀਰਾ ਦੀ ਹੋਈ ਮਹੀਨਾਵਾਰ ਮੀਟਿੰਗ
ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਮਹੀਨਾਵਾਰ ਮੀਟਿੰਗ ਕੀਤੀ ਗਈ
Publish Date: Thu, 09 Apr 2026 03:54 PM (IST)
Updated Date: Fri, 10 Apr 2026 04:00 AM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਪ੍ਰਕਿਰਤੀ ਕਲੱਬ ਜ਼ੀਰਾ (ਰਜਿ.) ਵੱਲੋਂ ਮਹੀਨਾਵਾਰ ਮੀਟਿੰਗ ਪ੍ਰਕਿਰਤੀ ਪਾਰਕ ਵਿਖੇ ਜਰਨੈਲ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਵੱਲੋਂ ਸੈਰ ਟਰੈਕ ਉੱਪਰ ਸਪੀਕਰ ਲਗਾਉਣ ਲਈ ਕੀਤੀ ਗਈ ਸਹਾਇਤਾ ਵਾਸਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਜਨਰਲ ਸਕੱਤਰ ਚਰਨਪ੍ਰੀਤ ਸਿੰਘ ਸੋਨੂੰ ਨੇ ਦੱਸਿਆ ਕਿ ਮੀਟਿੰਗ ਵਿਚ ਮਾਰਚ ਮਹੀਨੇ ਦਾ ਹਿਸਾਬ ਪੇਸ਼ ਕੀਤਾ ਗਿਆ, ਜਿਸ ਨੂੰ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਅਤੇ ਕਲੱਬ ਵੱਲੋਂ ਮਾਰਚ ਮਹੀਨੇ ਵਿੱਚ ਕੀਤੇ ਗਏ ਕੰਮਾਂ ਉੱਪਰ ਤਸੱਲੀ ਪ੍ਰਗਟ ਕੀਤੀ ਗਈ । ਇਸ ਮੌਕੇ ਰਿਟਾ. ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪ੍ਰਕਿਰਤੀ ਕਲੱਬ ਦੀਆਂ ਸਰਗਰਮੀਆਂ ਦਿਨੋਂ-ਦਿਨ ਵਧ ਰਹੀਆਂ ਹਨ, ਕਲੱਬ ਵੱਲੋਂ ਸੈਰ ਵਾਲੇ ਟਰੈਕ ਉਪਰ ਗੁਰਬਾਣੀ ਪ੍ਰਸਾਰਣ ਲਈ ਸਪੀਕਰ ਲਗਾਉਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਕਲੱਬ ਦੀ ਸ਼ੁਰੂਆਤ ਕਰਨ ਵਾਲੇ ਸਾਰੇ ਸਮਾਜ ਸੇਵੀਆਂ ਦੇ ਨਾਮ ਇੱਕ ਬੋਰਡ ਉਪਰ ਲਿਖੇ ਜਾਣ ਅਤੇ ਪਾਰਕ ਵਿਚ ਕੈਮਰੇ ਲਗਾਏ ਜਾਣ । ਇਸ ਮੌਕੇ ਜਸਵੰਤ ਸਿੰਘ ਨਾਮਦੇਵ, ਮਲੂਕ ਸਿੰਘ ਰਿਟਾ. ਨਾਇਬ ਤਹਿਸੀਲਦਾਰ, ਗੁਰਦੀਪ ਸਿੰਘ ਧਾਲੀਵਾਲ, ਅੰਗਰੇਜ਼ ਸਿੰਘ ਅਟਵਾਲ, ਹਰਪਾਲ ਸਿੰਘ ਗਿੱਲ, ਮਨਜੀਤ ਸਿੰਘ ਸੰਧੂ, ਗੁਰਦੀਪ ਸਿੰਘ ਕਾਨੂੰਗੋ, ਬਲਦੇਵ ਸਿੰਘ ਬਾਵਾ, ਰਾਜ ਕੁਮਾਰ ਕੱਕੜ, ਗੁਰਮੇਲ ਸਿੰਘ ਚੱਬਾ, ਸੁਰਜੀਤ ਕੁਮਾਰ ਚੌਧਰੀ, ਅਵਤਾਰ ਸਿੰਘ ਕਾਨੂੰਗੋ, ਜਗਜੀਤ ਸਿੰਘ ਪਟਵਾਰੀ, ਮਾਸਟਰ ਮੇਜਰ ਸਿੰਘ ਗਿੱਲ,ਸਤਨਾਮ ਸਿੰਘ ਬਾਠ, ਪ੍ਰਤਾਪ ਸਿੰਘ ਹੀਰਾ, ਕਮਲਜੀਤ ਸਿੰਘ ਸੈਂਭੀ, ਹਰਜਿੰਦਰ ਸਿੰਘ ਨਾਰੰਗ, ਪਰਮਜੀਤ ਸਿੰਘ ਪੱਬੀ, ਗੁਰਭੇਜ ਸਿੰਘ ਸਿੱਧੂ, ਦਲਜੀਤ ਸਿੰਘ ਗਿੱਲ, ਭਜਨ ਸਿੰਘ ਚੱਬਾ, ਸੁਖਦੇਵ ਸਿੰਘ, ਗੁਰਚਰਨ ਸਿੰਘ ਢਿੱਲੋਂ, ਜਗਦੇਵ ਸ਼ਰਮਾ, ਭੂਪਿੰਦਰ ਸਿੰਘ ਭੁੱਲਰ, ਮਾਸਟਰ ਅਜੀਤ ਸਿੰਘ, ਦਿਨੇਸ਼ ਜੋਸ਼ੀ, ਗੁਰਦੀਪ ਸਿੰਘ ਪੰਡੋਰੀ, ਰਾਜਵਿੰਦਰ ਸਿੰਘ ਮਾਨਸਾ, ਸੁਰੇਸ਼ ਕੁਮਾਰ ਕਾਲਾ, ਸੁਨੀਲ ਸਹਿਗਲ, ਜੁਗਰਾਜ ਸਿੰਘ ਭੂਈ , ਜਗਬੀਰ ਸਿੰਘ ਮਰਖਾਈ, ਸੁਰਿੰਦਰ ਸ਼ਰਮਾ, ਨਵੀਨ ਸਚਦੇਵਾ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।