ਕਾਲਜ ’ਚ ਨੇਚਰ ਕੈਂਪ, ਈਕੋਵਿਜ਼ਨ ਹੈਂਡਸ-ਆਨ ਵਰਕਸ਼ਾਪ ਕਰਵਾਈ
ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿੱਚ ਨੇਚਰ ਕੈਂਪ: ਈਕੋਵਿਜ਼ਨ ਹੈਂਡਸ-ਆਨ ਵਰਕਸ਼ਾਪ ਦਾ ਆਯੋਜਨ
Publish Date: Wed, 14 Jan 2026 05:41 PM (IST)
Updated Date: Wed, 14 Jan 2026 05:42 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਜੋ ਕਿ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਸਰਗਰਮੀਆਂ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਿਤ ਇੱਕ ਏ ਗਰੇਡ ਪ੍ਰਾਪਤ ਕਾਲਜ ਹੈ। ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੇ ਆਸ਼ੀਰਵਾਦ, ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਦੇ ਉਚਿਤ ਮਾਰਗਦਰਸ਼ਨ, ਸੈਕਟਰੀ ਅਜੇ ਬੱਤਾ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਪ੍ਰਭਾਵਸ਼ਾਲੀ ਅਗਵਾਈ ਹੇਠ ਨਿਰੰਤਰ ਤਰੱਕੀ ਦੇ ਰਾਹ ’ਤੇ ਅਗਰਸਰ ਹੈ। ਇਸੇ ਲੜੀ ਤਹਿਤ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਵੱਲੋਂ ਕਰਵਾਏ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਕਾਲਜ ਦੇ ਜੂਲੋਜੀ ਵਿਭਾਗ ਅਤੇ ਈਕੋ ਕਲੱਬ ਵੱਲੋਂ 17 ਤੋਂ 20 ਦਸੰਬਰ 2025 ਨੂੰ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਨੇਚਰ ਕੈਂਪ, ਹੈਂਡਸ ਆਨ ਵਰਕਸ਼ਾਪ ਫਾਰ ਟੂਮਾਰਜ਼ ਈਕੋ-ਲੀਡਰਜ਼ (ਇਨਵਾਇਰਨਮੈਂਟ ਐਜੂਕੇਸ਼ਨ ਪ੍ਰੋਗਰਾਮ) ਦੀ ਸ਼ੁਰੂਆਤ ਕੀਤੀ ਗਈ। ਨੇਚਰ ਕੈਂਪ ਦੇ ਪਹਿਲੇ ਦਿਨ ਕਾਲਜ ਦੇ ਆਡੀਟੋਰੀਅਮ ਵਿੱਚ ਈਕੋਵਿਜ਼ਨ ਵਰਕਸ਼ਾਪ ਕਰਵਾਈ ਗਈ, ਜਿਸ ਦੀ ਸ਼ੁਰੂਆਤ ਦਿਲਚਸਪ ਸੈਸ਼ਨਾਂ ਅਤੇ ਹੈਂਡਸ-ਆਨ ਲਰਨਿੰਗ ਨਾਲ ਹੋਈ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ’ਤੇ ਡਾ. ਕੇਐੱਸ ਬਾਂਠ (ਜੁਆਇੰਟ ਡਾਇਰੈਕਟਰ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ), ਡਾ. ਬੀਕੇ ਤਿਆਗੀ (ਸਾਇੰਟਿਸਟ-ਈ, ਰਿਟਾਇਰਡ, ਡੀ.ਐੱਸਟੀ., ਭਾਰਤ ਸਰਕਾਰ), ਡਾ. ਆਸਕ ਹੁਸੈਨ (ਐਸੋਸੀਏਟ ਪ੍ਰੋਫੈਸਰ, ਕੈਮਿਸਟਰੀ ਵਿਭਾਗ, ਗੌਰਮਿੰਟ ਗਾਂਧੀ ਮੈਮੋਰੀਅਲ ਸਾਇੰਸ ਕਾਲਜ, ਜੰਮੂ), ਡਾ. ਮੰਦਾਕਨੀ ਠਾਕੁਰ (ਪ੍ਰਾਜੈਕਟ ਕੋਆਰਡੀਨੇਟਰ, ਪੀਐੱਸਸੀਐੱਸਟੀ), ਜਫ਼ਰ ਹੁਸੈਨ (ਸਾਇੰਸ ਮਾਸਟਰ, ਗੌਰਮਿੰਟ ਪੀਐੱਮ ਸ਼੍ਰੀ ਹਾਈ ਸਕੂਲ, ਬਠਿੰਡੀ, ਜੰਮੂ), ਡਾ. ਸਤਿੰਦਰ ਸਿੰਘ (ਡਿਪਟੀ ਡੀਓ ਸੈਕੰਡਰੀ, ਫਿਰੋਜ਼ਪੁਰ) ਅਤੇ ਦਿਨੇਸ਼ ਕੁਮਾਰ (ਸਿੱਖਿਆ ਵਿਭਾਗ, ਫਿਰੋਜ਼ਪੁਰ) ਨੇ ਆਪਣੀ ਹਾਜ਼ਰੀ ਨਾਲ ਸ਼ੋਭਾ ਵਧਾਈ। ਕਾਲਜ ਵੱਲੋਂ ਪ੍ਰਿੰਸੀਪਲ ਡਾ. ਸੰਗੀਤਾ, ਡਾ. ਵੰਦਨਾ ਗੁਪਤਾ ਡੀਨ ਅਕਾਦਮਿਕ, ਪ੍ਰੋਗਰਾਮ ਦੇ ਪ੍ਰਾਜੈਕਟ ਕੋਆਰਡੀਨੇਟਰ ਡਾ. ਮੋਕਸ਼ੀ (ਇੰਚਾਰਜ, ਈਕੋ ਕਲੱਬ ਅਤੇ ਮੁਖੀ, ਪੋਸਟ ਗ੍ਰੈਜੂਏਟ ਜੂਲੋਜੀ ਵਿਭਾਗ) ਅਤੇ ਡਾ. ਰਮਣੀਕ ਕੌਰ (ਇੰਚਾਰਜ, ਈਕੋ ਕਲੱਬ, ਸਹਾਇਕ ਪ੍ਰੋਫੈਸਰ, ਪੋਸਟ ਗ੍ਰੈਜੂਏਟ ਜੂਲੋਜੀ ਵਿਭਾਗ) ਨੇ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ। ਵਰਕਸ਼ਾਪ ਦੌਰਾਨ ਨੇਚਰ ਨਾਲ ਸੰਬੰਧਿਤ ਵਿਸ਼ਿਆਂ ‘ਤੇ ਵਿਦਵਾਨਾਂ ਵੱਲੋਂ ਭਾਗੀਦਾਰਾਂ ਅਤੇ ਵਿਦਿਆਰਥਣਾਂ ਨਾਲ ਬੜੀ ਸੁਚੱਜੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਦੂਜੇ ਦਿਨ ਦੀ ਸ਼ੁਰੂਆਤ ਪਹਿਲੇ ਦਿਨ ਦੀ ਦੁਹਰਾਈ ਨਾਲ ਹੋਈ, ਜਿਸ ਤੋਂ ਬਾਅਦ ਪੌਦਿਆਂ ਅਤੇ ਜਾਨਵਰਾਂ ਵਿੱਚ ਜੈਵਿਕ ਵਿਭਿੰਨਤਾ ਬਾਰੇ ਸੈਸ਼ਨ ਕਰਵਾਇਆ ਗਿਆ। ਚਾਹ ਵਿਸ਼ਰਾਮ ਤੋਂ ਬਾਅਦ ਵਿਦਿਆਰਥੀਆਂ ਨੇ ਜਾਨਵਰਾਂ ਅਤੇ ਕੁਦਰਤ ਦੀ ਦੁਨੀਆ ਬਾਰੇ ਪੇਸ਼ਕਾਰੀ ਵਿੱਚ ਹਿੱਸਾ ਲਿਆ ਅਤੇ ਫਿਰ ਪੌਧਾ ਸਮੂਹਾਂ ਦੀ ਵਰਗੀਕਰਨ ਅਤੇ ਉਨ੍ਹਾਂ ਦੀ ਆਰਥਿਕ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਤੀਜਾ ਦਿਨ ਮੈਦਾਨੀ ਅਧਿਐਨ ਨੂੰ ਸਮਰਪਿਤ ਰਿਹਾ। ਸਵੇਰੇ ਦੁਹਰਾਈ ਤੋਂ ਬਾਅਦ ਪੱਤਿਆਂ, ਛਾਲ, ਦਰੱਖਤਾਂ ਦੀ ਛਤਰੀ ਅਤੇ ਟੈਰੀਰੀਅਮ ਤਿਆਰ ਕਰਨ ਸਬੰਧੀ ਮੈਦਾਨੀ ਅਵਲੋਕਨ ਕੀਤੇ ਗਏ। ਚਾਹ ਵਿਸ਼ਰਾਮ ਤੋਂ ਬਾਅਦ ਨੇਚਰ ਵਾਕ ਦੇ ਅਹਿਮ ਅੰਗਾਂ ਬਾਰੇ ਸੈਸ਼ਨ ਕਰਵਾਇਆ ਗਿਆ। ਚੌਥੇ ਦਿਨ ਦੀ ਸ਼ੁਰੂਆਤ ਤੀਜੇ ਦਿਨ ਦੀ ਦੁਹਰਾਈ ਨਾਲ ਹੋਈ, ਜਿਸ ਤੋਂ ਬਾਅਦ ਮਿੱਟੀ ਅਤੇ ਪਾਣੀ ਦੀ ਜਾਂਚ ਬਾਰੇ ਪ੍ਰਯੋਗਾਤਮਕ ਸੈਸ਼ਨ ਕਰਵਾਇਆ ਗਿਆ। ਚਾਹ ਤੋਂ ਬਾਅਦ ਇਕੋ ਖੇਡਾਂ ਅਤੇ ਖੁੱਲ੍ਹੀ ਚਰਚਾ ਕਰਵਾਈ ਗਈ। ਉਮੇਸ਼ ਕੁਮਾਰ, ਸਟੇਟ ਅਵਾਰਡੀ, ਹੈੱਡਮਾਸਟਰ, ਪੀਐੱਮ ਸ਼੍ਰੀ ਸਰਕਾਰੀ ਹਾਈ ਸਕੂਲ, ਛੰਗਾ ਰਾਏ ਉੱਤਰ ਜ਼ਿਲ੍ਹਾ ਅਤੇ ਈਈਪੀ ਕੋਆਰਡੀਨੇਟਰ ਵੱਲੋਂ ਸਥਿਰ ਵਿਕਾਸ ਬਾਰੇ ਵਿਆਖਿਆਨ ਦਿੱਤਾ ਗਿਆ ਅਤੇ ਵਿਦਿਆਰਥੀਆਂ ਨੂੰ ਇਕੋ ਸਰਗਰਮੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਡਾ. ਕੇਐੱਸ ਬਾਥ ਨੇ ਇਕੋਵਿਜ਼ਨ ਬਾਰੇ ਵਿਆਖਿਆਨ ਦਿੱਤਾ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਡਾ. ਬੀਕੇ ਤਿਆਗੀ ਵੱਲੋਂ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।