ਦੇਵ ਸਮਾਜ ਕਾਲਜ ਵਿਖੇ ਮੈਗਾ ਜੌਬ ਮੇਲਾ 2025-26 ਕਰਵਾਇਆ
ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿਚ ਰਾਸ਼ਟਰੀ ਪੱਧਰ ਦਾ ਮੇਗਾ ਜੌਬ ਮੇਲਾ 2025-26 ਆਯੋਜਿਤ
Publish Date: Wed, 15 Apr 2026 06:47 PM (IST)
Updated Date: Wed, 15 Apr 2026 06:51 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਰੋਜ਼ਗਾਰ ਅਤੇ ਉਦਯਮ ਬਿਊਰੋ, ਫਿਰੋਜ਼ਪੁਰ ਦੇ ਸਹਿਯੋਗ ਨਾਲ ਬੀਤੇ ਦਿਨ ਰਾਸ਼ਟਰੀ ਪੱਧਰ ਦਾ ਮੇਗਾ ਜੌਬ ਮੇਲਾ 2025-26 ਆਯੋਜਿਤ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ’ਤੇ ਜਿਓ, ਫੋਨ-ਪੇ, ਐੱਸਬੀਆਈ ਕਾਰਡ, ਹੁੰਡਈ, ਅਮਨਦੀਪ ਹਸਪਤਾਲ, ਬਰਾਡ ਆਈ ਹਸਪਤਾਲ, ਵਰਧਮਾਨ ਯਾਰਨਸ ਐਂਡ ਥਰੈਡਜ਼ ਲਿਮਿਟਡ, ਓਰੇਨ ਇੰਟਰਨੈਸ਼ਨਲ ਆਦਿ ਕੰਪਨੀਆਂ ਨੇ ਖਾਸ ਤੌਰ ’ਤੇ ਭਾਗ ਲਿਆ। ਪ੍ਰਿੰਸੀਪਲ ਡਾ. ਸੰਗੀਤਾ ਨੇ ਇਸ ਮੌਕੇ ’ਤੇ ਕਿਹਾ ਕਿ ਇਹ ਜੌਬ ਮੇਲਾ ਖਾਸ ਤੌਰ ’ਤੇ ਮਹਿਲਾ ਅਭਿਆਰਥੀਆਂ ਲਈ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਬੀ.ਏ., ਬੀ.ਕਾਮ., ਬੀ.ਐੱਸ.ਸੀ., ਬੀ.ਸੀ.ਏ., ਬੀ.ਵੋਕ ਅਤੇ ਪੁਰਾਣੀਆਂ ਵਿਦਿਆਰਥਣਾਂ ਨੇ ਭਾਗ ਲਿਆ। ਸੰਜੀਵ ਕੱਕੜ ਮੁਖੀ, ਪੋਸਟ ਗ੍ਰੇਜੂਏਟ ਕੰਪਿਊਟਰ ਸਾਇੰਸ ਵਿਭਾਗ ਨੇ ਕਿਹਾ ਕਿ ਕੰਪਨੀ ਪ੍ਰਤੀਨਿਧੀਆਂ ਨੇ ਉਮੀਦਵਾਰਾਂ ਦਾ ਮੁਲਾਂਕਣ ਉਨ੍ਹਾਂ ਦੇ ਹੁਨਰ, ਸੰਚਾਰ ਸਮਰੱਥਾ ਅਤੇ ਵਿਸ਼ਾ ਗਿਆਨ ਦੇ ਆਧਾਰ ’ਤੇ ਕੀਤਾ। ਮੇਲੇ ਵਿਚ 200 ਵਿਦਿਆਰਥਣਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਨੌਕਰੀ ਲਈ ਅੰਤਿਮ ਫੈਸਲਾ ਸੁਣਾਇਆ ਜਾਵੇਗਾ। ਵਰਣਨਯੋਗ ਹੈ ਕਿ ਕਾਲਜ ਦੀ ਪ੍ਰਿੰਸੀਪਲ ਡਾ. ਸੰਗੀਤਾ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਪੋਸਟ ਗ੍ਰੇਜੂਏਟ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਸੰਜੀਵ ਕੱਕੜ ਅਤੇ ਸਹਾਇਕ ਪ੍ਰੋਫੈਸਰ ਸ਼ਿਵਮ ਕੁਮਰਾ ਸਮੇਤ ਸਬੰਧਤ ਅਧਿਆਪਕਾਂ ਨੂੰ ਵਧਾਈ ਦਿੱਤੀ।