ਨਰਿੰਦਰ ਨਾਰੰਗ ਕੌਮੀ ਡਾਇਰੈਕਟਰ ਨਿਯੁਕਤ
ਨਰਿੰਦਰ ਨਾਰੰਗ ਐਂਟੀ ਕਰੱਪਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਨੈਸ਼ਨਲ ਡਾਇਰੈਕਟਰ ਨਿਯੁਕਤ
Publish Date: Tue, 06 Jan 2026 07:57 PM (IST)
Updated Date: Tue, 06 Jan 2026 07:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸਮਾਜ ਸੇਵਾ, ਇਮਾਨਦਾਰੀ ਅਤੇ ਨਿਰਭੀਕ ਕਾਰਜ ਸ਼ੈਲੀ ਲਈ ਜਾਣੇ ਜਾਂਦੇ ਨਰਿੰਦਰ ਕੁਮਾਰ ਨਾਰੰਗ ਨੂੰ ਐਂਟੀ ਕਰੱਪਸ਼ਨ ਫਾਊਂਡੇਸ਼ਨ ਆਫ ਇੰਡੀਆ ਦਾ ਨੈਸ਼ਨਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਸੰਸਥਾ ਦੇ ਸੁਪਰੀਮੋ ਨਰਿੰਦਰ ਅਰੋੜਾ ਵੱਲੋਂ ਉਨ੍ਹਾਂ ਦੀ ਲੰਬੇ ਸਮੇਂ ਦੀ ਨਿਸ਼ਕਾਮ ਸੇਵਾ, ਲੋਕ-ਭਲਾਈ ਪ੍ਰਤੀ ਸਮਰਪਣ ਅਤੇ ਭ੍ਰਿਸ਼ਟਾਚਾਰ ਵਿਰੁੱਧ ਨਿਡਰ ਲੜਾਈ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਗਈ ਹੈ। ਨਰਿੰਦਰ ਨਾਰੰਗ ਦੀ ਇਹ ਨਿਯੁਕਤੀ ਨਾ ਸਿਰਫ਼ ਉਨ੍ਹਾਂ ਲਈ, ਸਗੋਂ ਜ਼ੀਰਾ ਸ਼ਹਿਰ ਅਤੇ ਪੂਰੇ ਇਲਾਕੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਸਮਾਜ ਦੇ ਹਰ ਵਰਗ ਨਾਲ ਜੁੜ ਕੇ ਬਿਨਾਂ ਕਿਸੇ ਲਾਲਚ ਦੇ ਸੇਵਾ ਕੀਤੀ ਹੈ ਅਤੇ ਲੋਕਾਂ ਦੇ ਮਸਲਿਆਂ ਨੂੰ ਇਮਾਨਦਾਰੀ ਨਾਲ ਉਚਾਰਿਆ ਹੈ। ਉਹ ਸੇਵਾ ਭਾਰਤੀ ਜ਼ੀਰਾ ਵਿੱਚ ਲੰਬੇ ਸਮੇਂ ਤੱਕ ਜਨਰਲ ਸਕੱਤਰ ਵਜੋਂ ਸੇਵਾ ਨਿਭਾ ਚੁੱਕੇ ਹਨ, ਜਿੱਥੇ ਉਨ੍ਹਾਂ ਨੇ ਸਮਾਜਕ ਏਕਤਾ ਅਤੇ ਸੇਵਾਭਾਵ ਨੂੰ ਮਜ਼ਬੂਤ ਕੀਤਾ। ਇਸ ਤੋਂ ਇਲਾਵਾ ਨਰਿੰਦਰ ਨਾਰੰਗ ਸਹਾਰਾ ਕਲੱਬ ਜ਼ੀਰਾ ਵਿੱਚ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ ਅਤੇ ਸੀਨੀਅਰ ਸਿਟੀਜ਼ਨ ਕਲੱਬ ਜ਼ੀਰਾ ਸਮੇਤ ਕਈ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨਾਲ ਸਰਗਰਮ ਤੌਰ ’ਤੇ ਜੁੜੇ ਹੋਏ ਹਨ। ਨਸ਼ਾ ਮੁਕਤੀ, ਸਮਾਜਿਕ ਸਦਭਾਵਨਾ, ਪਾਰਦਰਸ਼ਤਾ ਅਤੇ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਫੈਲਾਉਣ ਵਾਲੇ ਅਭਿਆਨਾਂ ਵਿਚ ਉਹ ਹਮੇਸ਼ਾਂ ਅੱਗੇ ਰਹੇ ਹਨ। ਸ਼ਹਿਰ ਦੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਸਮਾਜ ਸੇਵੀ ਆਗੂਆਂ ਵੱਲੋਂ ਨਰਿੰਦਰ ਨਾਰੰਗ ਨੂੰ ਵਧਾਈਆਂ ਦਿੱਤੀਆਂ ਗਈਆਂ।