ਫਿਰੋਜ਼ਪੁਰ ਛਾਉਣੀ ’ਚ ‘ਨਮਨ ਸੈਂਟਰ’ ਸਾਬਕਾ ਸੈਨਿਕਾਂ ਲਈ ਵੱਡਾ ਸਹਾਰਾ ਬਣਿਆ
ਫਿਰੋਜ਼ਪੁਰ ਛਾਉਣੀ ਵਿਚ ‘ਨਮਨ ਸੈਂਟਰ’ (ਵੈਟਰਨ ਸਹਾਇਤਾ ਕੇਂਦਰ) ਪੂਰਵ ਸੈਨਿਕਾਂ ਲਈ ਵੱਡਾ ਸਹਾਰਾ ਬਣਿਆ
Publish Date: Sun, 17 May 2026 03:38 PM (IST)
Updated Date: Sun, 17 May 2026 03:39 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਛਾਉਣੀ ਵਿਚ ਸਥਾਪਿਤ ਨਮਨ ਸੈਂਟਰ (ਵੈਟਰਨ ਸਹਾਇਤਾ ਕੇਂਦਰ) ਪੂਰਵ ਸੈਨਿਕਾਂ, ਵੀਰ ਨਾਰੀਆਂ, ਵਿਧਵਾਵਾਂ ਅਤੇ ਦਿਵਿਆਂਗ ਸੈਨਿਕਾਂ ਲਈ ਇਕ ਮਹੱਤਵਪੂਰਨ ਅਤੇ ਭਰੋਸੇਯੋਗ ਸੁਵਿਧਾ ਕੇਂਦਰ ਵਜੋਂ ਉਭਰ ਰਿਹਾ ਹੈ। ਇਹ ਕੇਂਦਰ ਗੋਲਡਨ ਐਰੋ ਸਪੋਰਟਸ ਇੰਸਟੀਟਿਊਟ ਕੰਪਲੈਕਸ, ਗਾਂਧੀ ਗਾਰਡਨ ਦੇ ਪਿੱਛੇ ਸਥਿਤ ਹੈ। ਕੇਂਦਰ ਮੰਗਲਵਾਰ ਤੋਂ ਐਤਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਿਯਮਿਤ ਤੌਰ ’ਤੇ ਸੇਵਾਵਾਂ ਪ੍ਰਦਾਨ ਕਰਦਾ ਹੈ, ਜਦਕਿ ਹਰ ਸੋਮਵਾਰ ਨੂੰ ਆਉਟਰੀਚ ਪ੍ਰੋਗਰਾਮ ਦੇ ਤਹਿਤ ਨਾਮਜ਼ਦ ਟੀਮ ਵੱਲੋਂ ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਤਰਨ ਤਾਰਨ ਅਤੇ ਮੋਗਾ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਵਾਰੀ-ਵਾਰੀ ਕੈਂਪ ਲਗਾਏ ਜਾਂਦੇ ਹਨ, ਤਾਂ ਜੋ ਦੂਰ-ਦਰਾਜ ਇਲਾਕਿਆਂ ਵਿਚ ਰਹਿੰਦੇ ਸਾਬਕਾ ਸੈਨਿਕਾਂ ਅਤੇ ਸੀਨੀਅਰ ਵੈਟਰਨਜ਼ ਤੱਕ ਵੀ ਸੁਵਿਧਾਵਾਂ ਪਹੁੰਚਾਈਆਂ ਜਾ ਸਕਣ।