ਨਾਇਬ ਤਹਿਸੀਲਦਾਰ ਢੀਂਗਰਾ ਨੇ ਚਾਰਜ ਸੰਭਾਲਿਆ
ਨਾਇਬ ਤਹਿਸੀਲਦਾਰ ਰਮੇਸ਼ ਕੁਮਾਰ ਢੀਂਗਰਾ ਨੇ ਸਬ ਤਹਿਸੀਲ ਮਮਦੋਟ ਦਾ ਚਾਰਜ ਸੰਭਾਲਿਆ
Publish Date: Wed, 01 Apr 2026 05:26 PM (IST)
Updated Date: Wed, 01 Apr 2026 05:28 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਪੰਜਾਬ ਸਰਕਾਰ ਵੱਲੋਂ ਪੁਨਰਵਾਸ ਵਿਭਾਗ ਵੱਲੋਂ ਪਿਛਲੇ ਦਿਨੀਂ ਕੀਤੀਆਂ ਗਈਆਂ ਬਦਲੀਆਂ ਸਬ ਤਹਿਸੀਲ ਮਮਦੋਟ ਵਿਖੇ ਕਿਸੇ ਵੀ ਨਾਇਬ ਤਹਿਸੀਲਦਾਰ ਦੀ ਨਿਯੁਕਤੀ ਨਾ ਹੋਣ ਕਰਕੇ ਇਸ ਸਬ ਤਹਿਸੀਲ ਦੀ ਸੀਟ ਖਾਲੀ ਸੀ। ਪੰਜਾਬ ਸਰਕਾਰ ਵੱਲੋਂ ਮਮਦੋਟ ਇਲਾਕੇ ਦੀ ਲੋਕਾਂ ਦੀ ਮੰਗ ਤੇ ਤਹਿਸੀਲ ਦਸੂਹਾ ਤੋਂ ਬਦਲ ਕੇ ਆਏ ਨਾਇਬ ਤਹਿਸੀਲਦਾਰ ਰਮੇਸ਼ ਕੁਮਾਰ ਢੀਂਗਰਾ ਦੀ ਨਿਯੁਕਤੀ ਗੁਰੂਹਰਸਹਾਏ ਵਿਖੇ ਹੋਈ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਸਬ ਤਹਿਸੀਲ ਮਮਦੋਟ ਦਾ ਵਾਧੂ ਚਾਰਜ ਉਨ੍ਹਾਂ ਨੂੰ ਦਿੱਤਾ ਗਿਆ। ਉਨ੍ਹਾਂ ਅੱਜ ਬਤੌਰ ਨਾਇਬ ਤਹਿਸੀਲਦਾਰ ਮਮਦੋਟ ਸਬ ਤਹਿਸੀਲ ਮਮਦੋਟ ਚਾਰਜ ਸੰਭਾਲ ਲਿਆ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਉਨ੍ਹਾਂ ਨੇ ਕਿਹਾ ਕਿ ਸਬ ਤਹਿਸੀਲ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕੰਮ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਲ ਆਉਂਦੀ ਹੈ ਉਹ ਉਸ ਨੂੰ ਸਿੱਧਾ ਆ ਕੇ ਮਿਲ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਕੁਲਦੀਪ ਸਿੰਘ ਪਟਵਾਰੀ, ਸੁਖਵਿੰਦਰ ਸਿੰਘ ਪਟਵਾਰੀ, ਸੋਨੂੰ ਰੀਡਰ, ਮੋਨੂੰ ਕੰਪਿਊਟਰ ਅਪਰੇਟਰ, ਰਾਏ ਸਿੱਖ ਸਮਾਜ ਸੁਧਾਰ ਕਮੇਟੀ ਪੰਜਾਬ ਦੇ ਪ੍ਰਧਾਨ ਕਾਮਰੇਡ ਹੰਸਾ ਸਿੰਘ, ਡੈਨੀ ਅੇਤ ਹੋਰ ਵੀ ਅਰਜੀ ਨਵੀਸ ਬਲਦੇਵ ਸਿੰਘ ਸਾਉਣਾ, ਰਜਿੰਦਰ ਹਾਂਡਾ, ਜਰਨੈਲ ਸਿੰਘ ਸੰਧੂ, ਬਲਦੇਵ ਸਿੰਘ ਅਸ਼ਟਾਮ ਫਰੋਸ, ਪੰਮਾ ਸੋਢੀ ਆਦਿ ਹਾਜ਼ਰ ਸਨ।