ਸ਼੍ਰੋਮਣੀ ਭਗਤ ਬਾਬਾ ਦੁਨੀ ਚੰਦ ਦੀ 66ਵੀਂ ਬਰਸੀ ਮੌਕੇ ਨਗਰ ਕੀਰਤਨ ਸਜਾਇਆ
ਸ਼੍ਰੋਮਣੀ ਭਗਤ ਬਾਬਾ ਦੁਨੀ ਚੰਦ ਦੀ 66ਵੀਂ ਸਲਾਨਾ ਬਰਸੀ ਮੌਕੇ ਨਗਰ ਕੀਰਤਨ ਸਜਾਇਆ
Publish Date: Sun, 01 Mar 2026 05:39 PM (IST)
Updated Date: Sun, 01 Mar 2026 05:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ ਦੇ ਪਿੰਡ ਮਹੀਆਂ ਵਾਲਾ ਕਲਾਂ ਵਿਖੇ ਸ਼੍ਰੋਮਣੀ ਭਗਤ ਬਾਬਾ ਦੁਨੀ ਚੰਦ ਦੀ 66ਵੀਂ ਬਰਸੀ ਮੌਕੇ ਸਮਾਧੀ ਕਮੇਟੀ ,ਭਗਤ ਬਾਬਾ ਦੁਨੀ ਚੰਦ ਸਪੋਰਟਸ ਕਲੱਬ, ਗ੍ਰਾਮ ਪੰਚਾਇਤ, ਨੌਜਵਾਨ ਸੇਵਾ ਕਲੱਬ, ਐੱਨਆਰ ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਉੱਦਮ ਸਦਕਾ ਮਹਾਨ ਨਗਰ ਕੀਰਤਨ ਕੱਢਿਆ ਗਿਆ । ਇਹ ਨਗਰ ਕੀਰਤਨ ਸਮਾਧੀ ਭਗਤ ਬਾਬਾ ਦੁਨੀ ਚੰਦ ਤੋਂ ਅਰਦਾਸ ਉਪਰੰਤ ਰਵਾਨਾ ਹੋ ਕੇ ਪਿੰਡ ਵਿਚ ਵੱਖ-ਵੱਖ ਪੜਾਵਾਂ ਤੋਂ ਗੁਜ਼ਰਦਾ ਹੋਇਆ ਦੇਰ ਸ਼ਾਮ ਸਮਾਧੀ ਵਿਖੇ ਸਮਾਪਤ ਹੋਇਆ। ਇਸ ਮੌਕੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਬਹੁਤ ਹੀ ਮਨਮੋਹਕ ਆਤਿਸ਼ਬਾਜ਼ੀ ਚਲਾਈ ਗਈ। ਨਗਰ ਕੀਰਤਨ ਦੌਰਾਨ ਪੰਜਾਬ ਦੇ ਮਸ਼ਹੂਰ ਢਾਡੀ ਗੁਰਪ੍ਰਤਾਪ ਸਿੰਘ ਪਦਮ, ਦਲੇਰ ਕੌਰ ਖਾਲਸਾ, ਜਗਦੀਪ ਸਿੰਘ ਜਾਚਕ, ਜਸਪਾਲ ਸਿੰਘ ਉਦਾਸੀ, ਕਵੀਸ਼ਰ ਕੁਲਦੀਪ ਸਿੰਘ ਚੱਠਾ, ਮੇਵਾ ਸਿੰਘ ਪਾਲੀਆ, ਇਕਬਾਲ ਸਿੰਘ ਫੇਰੋਕੇ, ਸੋਮਨਾਥ ਰੋਡਿਆਂ ਵਾਲੇ ਆਦਿ ਨੇ ਸੰਗਤਾਂ ਨੂੰ ਵਾਰਾਂ ਅਤੇ ਕੀਰਤਨ ਸੁਣਾ ਕੇ ਗੁਰੂ ਨਾਲ ਜੋੜਿਆ। ਇਸ ਦੌਰਾਨ ਸਾਰੇ ਪੜਾਵਾਂ ਤੇ ਸੰਗਤਾਂ ਲਈ ਵੱਖ -ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ ।ਇਸ ਮੌਕੇ ਗੱਲਬਾਤ ਕਰਦਿਆਂ ਭਗਤ ਬਾਬਾ ਦੁਨੀ ਚੰਦ ਸਮਾਧੀ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਬਰਾੜ, ਸੇਵਕ ਸਿੰਘ ਬਲਦੇਵ ਸਿੰਘ,ਜਸਵੰਤ ਸਿੰਘ, ਕੇਵਲ ਸਿੰਘ, ਜਸਵੀਰ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਬਰਾੜ, ਰੋਮਨ ਬਰਾੜ ਆਦਿ ਨੇ ਦੱਸਿਆ ਕਿ ਨਗਰ ਕੀਰਤਨ ਉਪਰੰਤ ਰਾਤ ਸਮੇਂ ਦਿਵਾਨ ਸਜਾਏ ਜਾਣਗੇ ।ਮਿਤੀ 2 ਮਾਰਚ ਦਿਨ ਸੋਮਵਾਰ ਨੂੰ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਅਤੇ ਮਿਤੀ 3 ਅਤੇ 4 ਮਾਰਚ ਨੂੰ ਕਬੱਡੀ ਟੂਰਨਾਮੈਂਟ ਕਰਵਾਏ ਜਾਣਗੇ। ਜਿਸਦਾ ਉਦਘਾਟਨ ਜ਼ਿਲ੍ਹਾ ਪਰਿਸ਼ਦ ਮੈਂਬਰ ਸ਼ੰਕਰ ਕਟਾਰੀਆ ਵੱਲੋਂ ਅਤੇ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਕੀਤੀ ਜਾਵੇਗੀ।ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਰਸੀ ਅਤੇ ਟੂਰਨਾਮੈਂਟ ਦੌਰਾਨ ਕੋਈ ਵੀ ਨਸ਼ਾ ਕਰ ਕੇ ਨਾ ਆਵੇ ।