ਬਾਬਾ ਬਾਠਾਂ ਵਾਲੇ ਦੀ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਬਾਬਾ ਬਾਠਾਂ ਵਾਲੇ ਦੀ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Publish Date: Fri, 06 Mar 2026 04:55 PM (IST)
Updated Date: Fri, 06 Mar 2026 04:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਧੰਨ ਧੰਨ ਸ੍ਰੀਮਾਨ ਸੰਤ ਬਾਬਾ ਕਰਮ ਚੰਦ ਜੀ ਬਾਠਾਂ ਵਾਲੇ ਦੀ 41ਵੀਂ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਨਗਰ ਕੀਰਤਨ ਜੱਲ੍ਹਾ ਚੌਕੀ, ਸ਼ਹਿਰ, ਰੇਲਵੇ ਰੋਡ, ਜ਼ੀਰਾ ਵਾਲਾ ਮੋੜ, ਅਰਾਈਆਂਵਾਲਾ, ਕੁੱਤਬਪੂਰਾ, ਵਾਰਸਵਾਲਾ, ਜੋਗੇਵਾਲਾ, ਸ਼ੀਹਾਂਪਾੜੀ, ਲਹਿਰਾ ਬੇਟ, ਟਿੱਬੀ, ਸੁਦਾਂ ਅਤੇ ਰਸੂਲਪੁਰ ਫਾਟਕ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ। ਇਲਾਕਾ ਨਿਵਾਸੀਆਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਅਤੇ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾ ਕੇ ਕੀਤਾ ਗਿਆ। ਇਸ ਵਿਸ਼ਾਲ ਨਗਰ ਕੀਰਤਨ ਵਿੱਚ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਨੇਜਰ ਇਕਬਾਲ ਸਿੰਘ ਚੱਬਾ, ਭਾਈ ਮਨਜੀਤ ਸਿੰਘ ਹੈੱਡ ਗ੍ਰੰਥੀ, ਭਾਈ ਗੁਰਜੰਟ ਸਿੰਘ ਕਥਾ ਵਾਚਕ, ਭਾਈ ਬਲਵੀਰ ਸਿੰਘ ਗ੍ਰੰਥੀ, ਹਜੂਰੀ ਰਾਗੀ ਭਾਈ ਕਰਨਦੀਪ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਗੁਰ ਸਾਹਿਬ ਸਿੰਘ, ਸੇਵਾਦਾਰ ਗੁਰਦੇਵ ਸਿੰਘ ਮਹਿਤਾ, ਤਰਲੋਚਨ ਸਿੰਘ, ਸਤਨਾਮ ਸਿੰਘ ਰਾਮਾ, ਜਗਜੀਤ ਸਿੰਘ ਪੱਪੂ, ਨਰਿੰਦਰ ਮਹਿਤਾ ਸਾਬਕਾ ਐੱਮਸੀ, ਰਵੀ ਚੋਪੜਾ ਸਾਬਕਾ ਐੱਮਸੀ, ਅਜੈਬ ਸਿੰਘ ਨੰਬਰਦਾਰ, ਅਮਨਦੀਪ ਸਿੰਘ, ਜਸ਼ਨਦੀਪ ਸਿੰਘ, ਦਰਸ਼ਨ ਸਿੰਘ, ਗੁਰਜੀਤ ਸਿੰਘ, ਧਰਮਪ੍ਰੀਤ ਸਿੰਘ, ਅਮਨਦੀਪ ਸਿੰਘ, ਗੁਰਜੰਟ ਸਿੰਘ ਮਿਸਤਰੀ, ਜਤਿੰਦਰ ਸਿੰਘ, ਪ੍ਰਗਟ ਸਿੰਘ ਲਹਿਰਾ, ਨਿਸ਼ਾਨ ਸਿੰਘ ਜੱਗੇਵਾਲਾ, ਹਰਦਵਿੰਦਰ ਸਿੰਘ ਫੇਮੀਵਾਲਾ, ਕਾਬਲ ਸਿੰਘ ਲਖਨਪਾਲ, ਗੁਰਲਾਲ ਸਿੰਘ ਸਿੱਧੂ ਸ਼ੀਹਾਂਪਾੜੀ, ਸੁਖਜੀਤ ਸਿੰਘ ਤਲਵੰਡੀ, ਨਰਿੰਦਰ ਸਿੰਘ ਮੁਮਾਰੇਵਾਲਾ ਆਦਿ ਹਾਜ਼ਰ ਸਨ।