ਐਮੀਨੈਂਸ ਸਕੂਲ ਮਮਦੋਟ ਦੇ ਗੇਟ ਅੱਗਿਓਂ ਮੋਟਰਸਾਈਕਲ ਚੋਰੀ
ਸਰਕਾਰੀ ਐਮੀਨੇਸ ਸਕੂਲ ਮਮਦੋਟ ਦੇ ਗੇਟ ਅੱਗੋ ਵਿਦਿਆਰਥਣਾਂ ਦਾ ਮੋਟਰ ਸਾਈਕਲ ਚੋਰੀ
Publish Date: Tue, 03 Feb 2026 04:14 PM (IST)
Updated Date: Tue, 03 Feb 2026 04:17 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਮਦੋਟ: ਸਰਕਾਰੀ ਐਮੀਨੈਸ ਸਕੂਲ ਮਮਦੋਟ ਦੇ ਗੇਟ ਅੱਗੋ ਘਰੋ ਸਕੂਲ ਪੜ੍ਹਨ ਆਈਆਂ ਵਿਦਿਆਰਥਣਾਂ ਦਾ ਮੋਟਰਸਾਈਕਲ (ਪੀਬੀ 05ਏ ਜੀ 8658) ਚੋਰੀ ਹੋ ਜਾਣ ਦੀ ਖਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਦਿਆਰਥੀ ਦੀ ਮਾਤਾ ਗੀਤਾ ਰਾਣੀ ਪਤਨੀ ਪ੍ਰੇਮ ਸਿੰਘ ਵਾਸੀ ਪਿੰਡ ਜੰਗ ਤਹਿਸੀਲ ਵਾ ਜ਼ਿਲ੍ਹਾ ਫਿਰੋਜਪੁਰ ਨੇ ਦੱਸਿਆ ਕਿ ਮੇਰੀਆਂ 3 ਲੜਕੀਆਂ ਜੋ ਇਸ ਸਕੂਲ ਵਿਚ ਪੜ੍ਹਦੀਆਂ ਹਨ। ਉਨ੍ਹਾਂ ਦੱਸਿਆ ਕਿ ਲੜਕੀਆਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਮਮਦੋਟ ਵਿਖੇ ਮੋਟਰਸਾਈਕਲ ਪਰ ’ਤੇ ਸਕੂਲ ਗਈਆਂ ਸਨ ਅਤੇ ਮੋਟਰਸਾਈਕਲ ਸਕੂਲ ਦੇ ਬਾਹਰ ਗੇਟ ਕੋਲ ਪਾਰਕ ਕਰ ਦਿੱਤਾ। ਜਦੋਂ ਦੁਪਹਿਰ 3.20 ਵਜੇ ਸਕੂਲ ਵਿਚ ਛੁੱਟੀ ਹੋਈ ਤਾਂ ਵੇਖਿਆ ਕਿ ਮੋਟਰਸਾਈਕਲ ਉਥੋਂ ਚੋਰੀ ਹੋ ਚੁੱਕਾ ਸੀ। ਜਿਸ ਦੀ ਲਿਖਤੀ ਇਤਲਾਹ ਥਾਣਾ ਮਮਦੋਟ ਵਿਖੇ ਦਿੱਤੀ ਗਈ ਹੈ।