ਫਿੱਡਾ ਆਉਟਫਾਲ ਡਰੇਨ ਨਾਲ ਲਗਦੇ ਇਲਾਕੇ ’ਚੋਂ 12 ਤੋਂ ਵੱਧ ਮੋਟਰਾਂ ਚੋਰੀ
ਫਿੱਡਾ ਆਉਟਫਾਲ ਡਰੇਨ ਨਾਲ ਲਗਦੇ ਇਲਾਕੇ ਵਿੱਚੋਂ ਕਿਸਾਨਾਂ ਦੀਆਂ ਦਰਜਨ ਤੋਂ ਵੱਧ ਮੋਟਰਾਂ ਚੋਰੀ
Publish Date: Sat, 21 Mar 2026 04:26 PM (IST)
Updated Date: Sat, 21 Mar 2026 04:28 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫ਼ਿਰੋਜ਼ਪੁਰ : ਬੀਤੀ ਰਾਤ ਵਾਪਰੀ, ਜਦੋਂ ਪਿੰਡ ਤੂਤ, ਰੁਕਨਾ ਬੇਗੂ ਅਤੇ ਨੂਰਪੁਰ ਸੇਠਾਂ ਆਦਿ ਪਿੰਡਾਂ ਦੇ ਖੇਤਾਂ ਵਿੱਚੋਂ ਲਗਭਗ 14 ਮੋਨੋਬਲਾਕ ਮੋਟਰਾਂ ਚੋਰੀ ਕਰ ਲਈਆਂ ਗਈਆਂ। ਪ੍ਰਭਾਵਿਤ ਕਿਸਾਨਾਂ ਵਿਚ ਹਰਜਿੰਦਰ ਸਿੰਘ ਥਿੰਦ, ਗੁਰਬਚਨ ਸਿੰਘ ਮੈਨੀ, ਸੁੰਦਰ ਸਿੰਘ ਬੱਟੀ, ਰਾਜਵੀਰ ਸਿੰਘ ਤੂਤ ਅਤੇ ਬਲਵਿੰਦਰ ਸਿੰਘ ਰੁਕਨਾ ਬੇਗੂ ਸ਼ਾਮਲ ਹਨ। ਇਸ ਸਬੰਧੀ ਕਿਸਾਨਾਂ ਵੱਲੋਂ ਥਾਣਾ ਕੁੱਲਗੜੀ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਚੋਰਾਂ ਦੀ ਪਛਾਣ ਲਈ ਕਾਰਵਾਈ ਜਾਰੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਗੌਰਤਲਬ ਹੈ ਕਿ ਇਹ ਖੇਤਰ ਆਊਟਫਾਲ ਡਰੇਨ ਦੇ ਨਾਲ ਲੱਗਦਾ ਹੈ, ਜਿਸਨੂੰ ਅਕਸਰ ਚੋਰ ਨਿਸ਼ਾਨਾ ਬਣਾਉਂਦੇ ਹਨ। ਇਲਾਕਾ ਸੁੰਨਸਾਨ ਖੇਤਰ ਵਿਚ ਆਉਂਦਾ ਹੈ ਜਿੱਥੇ ਨਸ਼ਾ ਤਸਕਰ ਅਤੇ ਨਸ਼ੇੜੀ ਲੋਕਾਂ ਦੀ ਆਵਾਜਾਈ ਆਮ ਗੱਲ ਹੈ। ਇਸ ਕਾਰਨ ਸਧਾਰਨ ਲੋਕ ਦਿਨ ਦੇ ਸਮੇਂ ਵੀ ਖੇਤਾਂ ਵਿੱਚ ਜਾਣ ਤੋਂ ਘਬਰਾਉਂਦੇ ਹਨ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਪੁਲਿਸ ਗਸ਼ਤ ਨੂੰ ਵਧਾਇਆ ਜਾਵੇ ਅਤੇ ਚੋਰੀਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ, ਤਾਂ ਜੋ ਉਹ ਬਿਨ੍ਹਾ ਡਰ ਦੇ ਆਪਣੀ ਖੇਤੀਬਾੜੀ ਕਰ ਸਕਣ।