ਭਾਰਤੀ ਕਿਸਾਨ ਯੂਨੀਅਨ ਪੰਜਾਬ ਬਲਾਕ ਜੀਰਾ ਨੇ ਵਿਚਾਰੇ ਮੁੱਦੇ
ਭਾਰਤੀ ਕਿਸਾਨ ਯੂਨੀਅਨ ਪੰਜਾਬ ਬਲਾਕ ਜੀਰਾ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Sat, 03 Jan 2026 05:38 PM (IST)
Updated Date: Sat, 03 Jan 2026 05:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਜ਼ੀਰਾ ਦੀ ਮਹੀਨਾਵਰ ਮੀਟਿੰਗ ਨੇੜਲੇ ਪਿੰਡ ਬੰਡਾਲਾ ਪੁਰਾਣਾ ਦੇ ਗੁਰਦੁਆਰਾ ਬਾਬੇ ਕੇ ਜ਼ਾਹਰਾ ਪੀਰ ਵਿਖੇ ਸੁਖਚੈਨ ਸਿੰਘ ਬੰਡਾਲਾ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਹਰਦੀਪ ਸਿੰਘ ਗਿੱਲ ਕਰਮੂਵਾਲਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਅਤੇ ਰਣਜੀਤ ਸਿੰਘ ਸਿੱਧੂ ਮੀਤ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਵਿਚ ਕਿਸਾਨਾਂ ਨੂੰ ਯੂਰੀਆ ਖਾਦ ਦੀਆਂ ਆ ਰਹੀਆਂ ਸਮੱਸਿਆਵਾਂ ਅਤੇ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਨੂੰ ਨਿੱਜੀਕਰਨ ਕਰਨ ਦੇ ਵਿਰੋਧ ਵਿਚ ਵਿਚਾਰ ਵਟਾਂਦਰੇ ਕੀਤੇ ਗਏ।ਇਸ ਮੌਕੇ ਸਬ ਡਿਵੀਜ਼ਨ ਬਿਜਲੀ ਘਰ ਜ਼ੀਰਾ ਦੇ ਮੁਲਾਜ਼ਮਾਂ ਦਾ ਲੋਕਾਂ ਪ੍ਰਤੀ ਮਾੜਾ ਵਤੀਰਾ ਅਤੇ ਰਿਸ਼ਵਤ ਖੋਰੀ ਦੇ ਸਬੰਧ ਵਿਚ ਜਥੇਬੰਦੀ ਵੱਲੋਂ ਸਖਤ ਸਟੈਂਡ ਲੈਣ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਬਿਜਲੀ ਮਹਿਕਮੇ ਨੂੰ ਤਾੜਨਾ ਕੀਤੀ ਗਈ ਕਿ ਜੇਕਰ ਕਿਸੇ ਵੀ ਮੁਲਾਜ਼ਮ ਨੇ ਪਿੰਡਾਂ ਵਿੱਚੋਂ ਸਰਕਾਰੀ ਕੰਮ ਸਬੰਧੀ ਕੋਈ ਰਿਸ਼ਵਤ ਮੰਗੀ ਜਾਂ ਕੰਮ ਵਿਚ ਦੇਰੀ ਕੀਤੀ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਬਲਾਕ ਪ੍ਰਧਾਨ ਜ਼ੀਰਾ ਸੁਖਚੈਨ ਸਿੰਘ ਬੰਡਾਲਾ ਤੋਂ ਇਲਾਵਾ ਗੁਰਭੇਜ ਸਿੰਘ ਵਲਟੋਹਾ, ਨਿਰਮਲ ਸਿੰਘ ਵਲਟੋਹਾ, ਕੁਲਵਿੰਦਰ ਸਿੰਘ ਸਿੱਧੂ, ਕੇਵਲ ਸਿੰਘ ਸਿੱਧੂ, ਗੁਰਚਰਨ ਸਿੰਘ ਸੁੱਖੇਵਾਲਾ, ਗੁਰਦੀਪ ਸਿੰਘ ਸੁੱਖੇਵਾਲਾ, ਬਲਦੇਵ ਸਿੰਘ ਸ਼ੇਰਪੁਰ, ਗੁਰਤੇਜ ਸਿੰਘ ਅਲੀਪੁਰ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।