ਜਵਾਲਾ ਜੀ ਤੇ ਚਿੰਤਪੂਰਨੀ ਲਈ ਬੱਸ ਯਾਤਰਾ ਰਵਾਨਾ
ਮਾਂ ਜਵਾਲਾ ਜੀ ਅਤੇ ਚਿੰਤਪੂਰਨੀ ਦਰਬਾਰ ਲਈ ਮਾਸਿਕ ਬੱਸ ਯਾਤਰਾ ਰਵਾਨਾ
Publish Date: Sat, 28 Feb 2026 03:43 PM (IST)
Updated Date: Sat, 28 Feb 2026 03:46 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਭਗਵਤੀ ਮਾਂ ਦੀ ਅਪਾਰ ਕਿਰਪਾ ਸਦਕਾ ‘ਇਕ ਪ੍ਰਯਾਸ ਵੈਲਫੇਅਰ ਸੁਸਾਇਟੀ’ ਵੱਲੋਂ 147ਵੀਂ ਮਾਸਿਕ ਬੱਸ ਯਾਤਰਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਰਵਾਨਾ ਕੀਤੀ ਗਈ। ਇਹ ਯਾਤਰਾ ਸ਼ਰਧਾਲੂਆਂ ਨੂੰ ਮਾਂ ਚਿੰਤਪੂਰਨੀ ਦਰਬਾਰ, ਮਾਂ ਜਵਾਲਾ ਜੀ ਅਤੇ ਹੋਰ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਲਿਜਾਈ ਜਾ ਰਹੀ ਹੈ। ਸੁਸਾਇਟੀ ਦੇ ਮੈਂਬਰ ਸਰਬਜੀਤ ਸ਼ਰਮਾ (ਸਨੀ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਬੱਸ ਨੂੰ ਰਵਾਨਾ ਕਰਨ ਦੀ ਰਸਮ ਵੱਡੇ ਭਰਾ ਵਿਸ਼ਾਲ ਵੱਲੋਂ ਨਿਭਾਈ ਗਈ। ਇਸ ਮੌਕੇ ਪੰਡਿਤ ਆਸ਼ੀਸ਼ ਸ਼ਾਸਤਰੀ ਨੇ ਵਿਧੀ-ਵਿਧਾਨ ਅਨੁਸਾਰ ਪੂਜਾ-ਅਰਚਨਾ ਕਰਵਾਈ ਅਤੇ ਸਾਰੇ ਯਾਤਰੀਆਂ ਦੀ ਸੁਖਦ ਅਤੇ ਮੰਗਲਮਈ ਯਾਤਰਾ ਲਈ ਅਰਦਾਸ ਕੀਤੀ। ਸਰਬਜੀਤ ਸ਼ਰਮਾ ਨੇ ਦੱਸਿਆ ਕਿ ਇਹ ਬੱਸ ਹਰ ਮਹੀਨੇ ਦੇ ਆਖਰੀ ਹਫ਼ਤੇ ਕਾਂਸ਼ੀ ਨਗਰੀ, ਮਨਜੀਤ ਪੈਲੇਸ ਅਤੇ ਮੋਦੀ ਮਿੱਲ ਇਲਾਕੇ ਤੋਂ ਮਾਤਾ ਰਾਣੀ ਦੇ ਦਰਸ਼ਨਾਂ ਲਈ ਰਵਾਨਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਂ ਦੀ ਕਿਰਪਾ ਨਾਲ ਇਹ ਸੇਵਾ ਭਵਿੱਖ ਵਿਚ ਵੀ ਨਿਰੰਤਰ ਜਾਰੀ ਰਹੇਗੀ। ਸੰਸਥਾ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਚਾਹ ਅਤੇ ਨਾਸ਼ਤੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੈ। ਦੁਪਹਿਰ ਅਤੇ ਰਾਤ ਦੇ ਖਾਣੇ ਦੀ ਵਿਵਸਥਾ ਬਿਲਕੁਲ ਮੁਫ਼ਤ ਹੁੰਦੀ ਹੈ। ਇਸ ਸ਼ੁਭ ਮੌਕੇ ’ਤੇ ਪਵਨ ਭਾਟੀਆ, ਸੁਖਦੇਵ ਰਣਦੇਵ, ਸਤੀਸ਼ ਸ਼ਰਮਾ, ਰਵੀ ਭਾਰਦਵਾਜ, ਦਾਨਿਸ਼ ਨਾਰੰਗ, ਰਾਜਿੰਦਰ ਮੋਂਗਾ, ਮੋਂਟੀ ਸ਼ਰਮਾ, ਸੁਰਿੰਦਰ ਸ਼ਰਮਾ, ਲਾਡੀ ਕੱਕੜ ਅਤੇ ਲੋਕੇਸ਼ ਤਲਵਾਰ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ। ‘ਇਕ ਪ੍ਰਯਾਸ ਵੈਲਫੇਅਰ ਸੁਸਾਇਟੀ’ ਵੱਲੋਂ ਸਮੂਹ ਹਾਜ਼ਰ ਸੰਗਤ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸ਼ਰਧਾਲੂਆਂ ਨੇ ‘‘ਜੈ ਮਾਤਾ ਦੀ’’ ਦੇ ਜੈਕਾਰੇ ਲਗਾਏ।