ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਆਰਐੱਮਸੀ ਸੜਕਾਂ ਦੇ ਕੰਮਾਂ ਦੇ ਨੀਹ ਪੱਥਰ ਰੱਖੇ
ਵਿਧਾਇਕ ਰਣਬੀਰ ਸਿੰਘ ਭੁੱਲਰ ਨੇ 1 ਕਰੋੜ 5 ਲੱਖ ਰੁਪਏ ਦੀ ਲਾਗਤ ਨਾਲ ਆਰ.ਐੱਮ.ਸੀ. ਸੜਕਾਂ ਦੇ ਕੰਮਾਂ ਦੇ ਨੀਹ ਪੱਥਰ ਰੱਖੇ
Publish Date: Fri, 30 Jan 2026 04:40 PM (IST)
Updated Date: Fri, 30 Jan 2026 04:43 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਫਿਰੋਜ਼ਪੁਰ ਸ਼ਹਿਰ ਵਿਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਇਸੇ ਕੜੀ ਵਿਚ ਅੱਜ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਵੱਲੋਂ ਸ਼ਹਿਰੀ ਹਲਕੇ ਵਿਚ 1 ਕਰੋੜ 5 ਲੱਖ ਰੁਪਏ ਦੀ ਲਾਗਤ ਨਾਲ ਆਰ.ਐੱਮ.ਸੀ. ਸੜਕਾਂ ਦੇ ਕੰਮਾਂ ਦੇ ਨੀਹ ਪੱਥਰ ਰੱਖੇ ਗਏ। ਉਨ੍ਹਾਂ ਵੱਲੋਂ ਸ਼ਹਿਰ ਦੇ ਦੁਲਚੀ ਕੇ ਰੋਡ ਵਿਖੇ ਲੇਇੰਗ ਆਫ ਆਰ.ਐੱਮ.ਸੀ. ਸੜਕ ਦੇ ਕੰਮ ਲਈ ਲਗਭਗ 75 ਲੱਖ ਰੁਪਏ ਦੀ ਲਾਗਤ ਨਾਲ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦੇ ਨਾਲ ਹੀ ਡੇਰਾ ਰਾਧਾ ਸੁਆਮੀ ਇੱਛੇ ਵਾਲਾ ਰੋਡ (ਬੈਕਸਾਈਡ) ਵਿਖੇ ਲੇਇੰਗ ਆਫ ਆਰ.ਐੱਮ.ਸੀ. ਸੜਕ ਦੇ ਕੰਮ ਲਈ ਲਗਭਗ 30 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ-ਹਿੱਤ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਸਥਾਨਕ ਵਸਨੀਕਾਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਹਿਮਾਂਸ਼ੂ ਠੱਕਰ, ਗੁਰਭੇਜ ਸਿੰਘ, ਰਾਜ ਬਹਾਦਰ ਸਿੰਘ, ਬਲਰਾਜ ਸਿੰਘ ਕਟੋਰਾ ਚੇਅਰਮੈਨ, ਦਿਲਬਾਗ ਸਿੰਘ ਨੰਡਾ ਬਲਾਕ ਸੰਮਤੀ ਮੈਂਬਰ, ਬੋਹੜ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਰਜਨੀਸ਼ ਸ਼ਰਮਾ, ਦੀਪਕ ਨਾਰੰਗ, ਪਰਮਵੀਰ ਸਿੰਘ ਵੜੈਚ, ਸਲਵਿੰਦਰ ਸਿੰਘ ਐੱਮਸੀ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।