ਵਿਧਾਇਕ ਰਣਬੀਰ ਸਿੰਘ ਭੁੱਲਰ ਨੇ 1.14 ਕਰੋੜ ਦੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਵੱਖ-ਵੱਖ ਪਿੰਡਾਂ ਵਿਚ 1 ਕਰੋੜ 14 ਲੱਖ ਰੁਪਏ ਤੋਂ ਵੱਧ ਦੇ ਵਿਕਾਸ
Publish Date: Tue, 24 Feb 2026 05:24 PM (IST)
Updated Date: Tue, 24 Feb 2026 05:28 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਰਵਾਉਣ ਲਈ ਜਿੰਨ੍ਹਾਂ ਵਿਚ ਗੰਦੇ ਪਾਣੀ ਦੀਆਂ ਪਾਈਪ ਲਾਈਨਾਂ, ਖੇਡ ਸਟੇਡੀਅਮ, ਇੰਟਰਲਾਕ ਟਾਈਲਾਂ, ਸਟਰੀਟ ਲਾਈਟਾਂ, ਛੱਪੜਾਂ ਦੀ ਸਫਾਈ, ਗਲੀਆਂ ਦੀ ਉਸਾਰੀ, ਸਮਸ਼ਾਨ ਘਾਟ ਦੀ ਰਿਪੇਅਰ, ਪਾਰਕ ਦੀ ਉਸਾਰੀ ਆਦਿ ਕੰਮਾਂ ਲਈ 1 ਕਰੋੜ 14 ਲੱਖ ਰੁਪਏ ਤੋਂ ਵਧੇਰੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਹਰ ਪੱਖੋਂ ਖੁਸ਼ਹਾਲ ਬਣਾ ਰਹੀ ਹੈ ਅਤੇ ਲੋਕਾਂ ਨੂੰ ਚੰਗੀਆਂ ਸੁੱਖ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸੇ ਲੜੀ ਤਹਿਤ ਅੱਜ ਹਲਕੇ ਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ਗ੍ਰਾਮ ਪੰਚਾਇਤ ਦੌਲਤਪੁਰਾ, ਗ੍ਰਾਮ ਪੰਚਾਇਤ ਬਸਤੀ ਬੋਰਾਂ ਵਾਲੀ, ਗ੍ਰਾਮ ਪੰਚਾਇਤ ਟੱਲੀ ਗੁਲਾਮ, ਗ੍ਰਾਮ ਪੰਚਾਇਤ ਬਸਤੀ ਰੋੜਾ ਵਾਲੀ, ਗ੍ਰਾਮ ਪੰਚਾਇਤ ਕੁਤਬਦੀਨ ਵਾਲਾ, ਗ੍ਰਾਮ ਪੰਚਾਇਤ ਬੰਡਾਲਾ, ਗ੍ਰਾਮ ਪੰਚਾਇਤ ਫੱਤਾ ਬੋੜਾ ਅਤੇ ਗ੍ਰਾਮ ਪੰਚਾਇਤ ਦੱਲਾ ਸਿੰਘ ਵਾਲਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਨੀਂਹ ਪੱਥਰ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਦਾ ਕੰਮ ਜਲਦੀ ਸ਼ੁਰੂ ਹੋ ਕੇ ਤਹਿ ਸਮੇਂ ਵਿਚ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਹਲਕਾ ਨਿਵਾਸੀਆਂ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ ਹਲਕੇ ਦੇ ਸਾਰੇ ਪਿੰਡਾਂ ਵਿਚ ਵਿਕਾਸ ਕਾਰਜ ਜਾਰੀ ਰਹਿਣੇ। ਉਨ੍ਹਾਂ ਕਿਹਾ ਕਿ ਉਹ ਹਲਕਾ ਵਾਸੀਆਂ ਨੂੰ ਹਰ ਮੁੱਢਲੀ ਸੁੱਖ ਸਹੂਲਤ ਦੇਣ ਲਈ ਵਚਨਬੱਧ ਹਨ ਅਤੇ ਪਿੰਡਾਂ ਤੇ ਸ਼ਹਿਰਾਂ ਵਿਚ ਲਗਾਤਾਰ ਵਿਕਾਸ ਕਰਵਾ ਰਹੇ ਹਨ।