ਸੂਬਾ ਸਰਕਾਰ ਨੇ ਚੋਣਾਂ ਦੌਰਾਨ ਦਿੱਤੀਆਂ ਸਾਰੀਆਂ ਗਾਰੰਟੀਆਂ ਕੀਤੀਆਂ : ਵਿਧਾਇਕ ਦਹੀਆ
ਵਿਧਾਇਕ ਰਜਨੀਸ਼ ਦਹੀਆ ਵੱਲੋਂ ਪਿੰਡ ਟਿੱਬੀ ਕਲਾਂ ਵਿਖੇ 3.13 ਕਰੋੜ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ
Publish Date: Fri, 06 Mar 2026 04:24 PM (IST)
Updated Date: Fri, 06 Mar 2026 04:27 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜ਼ਨੀਸ਼ ਦਹੀਆ ਵੱਲੋਂ ਪਿੰਡ ਟਿੱਬੀ ਕਲਾਂ ਵਿਖੇ ਵਿਕਾਸ ਦੀ ਲਹਿਰ ਨੂੰ ਅੱਗੇ ਵਧਾਉਂਦਿਆਂ ਵੱਖ-ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ। ਇਸ ਮੌਕੇ ਜਗਮੀਤ ਸਿੰਘ ਸਿੱਧੂ ਜੀਤਾ ਟਿੱਬੀ ਕੇ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਵਿਧਾਇਕ ਦਹੀਆ ਨੇ ਕੁੱਲ 3 ਕਰੋੜ 13 ਲੱਖ ਰੁਪਏ ਦੀ ਲਾਗਤ ਵਾਲੇ 4 ਅਹਿਮ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ, ਜਿਸ ਵਿਚ ਟਿੱਬੀ ਕਲਾਂ ਤੋਂ ਲੱਖਾ ਹਾਜ਼ੀ ਸੜਕ 2 ਕਰੋੜ 30 ਲੱਖ ਰੁਪਏ ਨਵੀਨੀਕਰਨ, ਗੁਰਦੁਆਰਾ ਸਾਹਿਬ ਤੱਕ ਸੜਕ 400 ਮੀਟਰ 15 ਲੱਖ ਰੁਪਏ, ਸ਼ਮਸ਼ਾਨਘਾਟ ਤੱਕ ਨਵੀਂ ਸੜਕ 14 ਲੱਖ ਰੁਪਏ, ਨਵਾਂ ਖੇਡ ਸਟੇਡੀਅਮ 44 ਲੱਖ ਰੁਪਏ ਦੇ ਨੀਂਹ ਪੱਥਰ ਰੱਖੇ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਜ਼ਨੀਸ਼ ਦਹੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਚੋਣਾਂ ਦੌਰਾਨ ਦਿੱਤੀਆਂ ਤਕਰੀਬਨ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਲਿੰਕ ਰੋਡਜ਼ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿੱਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਹੁਣ ਤੱਕ 63,000 ਨੌਕਰੀਆਂ ਦੇ ਚੁੱਕੀ ਹੈ। ਇਸ ਦੇ ਨਾਲ ਹੀ ਘਰਾਂ ਤੇ ਖੇਤਾਂ ਨੂੰ ਨਿਰਵਿਘਨ ਬਿਜਲੀ ਅਤੇ ਨਹਿਰਾਂ ਦਾ ਪਾਣੀ ਅੰਤਿਮ ਟੇਲਾਂ ਤੱਕ ਪਹੁੰਚਾਇਆ ਗਿਆ ਹੈ, ਜਿਸ ਨਾਲ ਕਿਸਾਨਾਂ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ‘ਆਪ’ ਆਗੂ ਅਤੇ ਪਿੰਡ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਵਿਚ ਨੀਤਾ ਵਾਰਡ ਨੰਬਰ 11, ਨਸੀਬ ਸਿੰਘ ਸਿੱਧੂ ਵਾਰਡ ਨੰਬਰ 2, ਅਮਨਦੀਪ ਕੌਰ ਵਾਰਡ ਨੰਬਰ 3, ਪਰਮਜੀਤ ਸਿੰਘ ਵਾਰਡ ਨੰਬਰ 4, ਸੁਖਦੇਵ ਸਿੰਘ ਵਾਰਡ ਨੰਬਰ, ਪੂਰਨ ਸਿੰਘ ਵਾਰਡ ਨੰਬਰ, ਮੇਜਰ ਸਿੰਘ ਸਿੱਧੂ, ਅਜਮੇਰ ਸਿੰਘ ਸਰਪੰਚ ਮੁਰਕਵਾਲਾ, ਰਣਜੀਤ ਸਿੰਘ ਰਾਣਾ ਸਰਪੰਚ, ਬੋਹੜ ਸਿੰਘ ਕਾਕੜ, ਸੁਖਵਿੰਦਰ ਸਿੰਘ ਸਿੱਧੂ ਟਿੱਬੀ ਕਲਾਂ, ਬਲਵਿੰਦਰ ਸਿੰਘ ਸਾਬਕਾ ਮੈਂਬਰ, ਬਲਹਾਰ ਸਿੰਘ ਸ਼ਹਿਰੀਆ, ਗੁਰਭੇਜ ਸਿੰਘ, ਵਰਿੰਦਰ ਸਿੰਘ ਸਿੱਧੂ, ਮੋਹਰ ਸਿੰਘ ਸਿੱਧੂ, ਜਗਤਾਰ ਸਿੰਘ, ਗੁਰਮੇਲ ਸਿੰਘ ਸਾਬਕਾ ਮੈਂਬਰ, ਨਿਸ਼ਾਨ ਸਿੰਘ, ਸਤਨਾਮ ਸਿੰਘ ਸਿੱਧੂ, ਗੁਰਭੇਜ ਸਿੰਘ ਮਿਸਤਰੀ, ਗੁਰਪ੍ਰੀਤ ਜੋਸਨ, ਸਰਬਜੀਤ ਸਿੰਘ ਸਿੱਧੂ, ਰਣਜੀਤ ਸਿੰਘ ਅਤੇ ਬਲਕਾਰ ਸਿੰਘ ਸ਼ਹਿਰੀਆ ਸਮੇਤ ਕਈ ਪੰਚ-ਸਰਪੰਚ ਮੌਜ਼ੂਦ ਸਨ।