ਪੱਕੇ ਮਕਾਨ ਲਈ ਪ੍ਰਤੀ ਪਰਿਵਾਰ ਨੂੰ ਦਿੱਤੀ ਜਾਵੇਗੀ ਢਾਈ ਲੱਖ ਦੀ ਰਾਸ਼ੀ : ਵਿਧਾਇਕ ਦਹੀਆ
ਵਿਧਾਇਕ ਰਜਨੀਸ਼ ਦਹੀਆ ਨੇ ਸ਼ਹਿਰੀ ਅਵਾਸ ਯੋਜਨਾ ਤਹਿਤ ਪੱਕੇ ਮਕਾਨ ਬਣਾਉਣ ਲਈ 300 ਪਰਿਵਾਰਾ ਨੂੰ ਸੌਂਪੇ ਆਫਰ ਲੈਟਰ
Publish Date: Sat, 07 Mar 2026 05:45 PM (IST)
Updated Date: Sat, 07 Mar 2026 05:48 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਨਗਰ ਪੰਚਾਇਤ ਮਮਦੋਟ ਵਾਸੀਆ ਨੂੰ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਵੱਲੋਂਪ੍ਰਧਾਨ ਮੰਤਰੀ ਅਵਾਸ ਯੋਜਨਾ ਪੱਕੇ ਮਕਾਨ ਬਣਾਉਣ ਲਈ 300 ਲਾਭਪਾਤਰੀਆਂ ਨੂੰ ਆਫਰ ਲੈਟਰ ਸੌਂਪੇ। ਇਸ ਮੌਕੇ ਨਗਰ ਪੰਚਾਇਤ ਮਮਦੋਟ ਦੇ ਪ੍ਰਧਾਨ ਉਪਿੰਦਰ ਸਿੰਘ ਸਿੰਧੀ, ਡਾ ਨਿਰਵੈਰ ਸਿੰਘ ਸਿੰਧੀ ਜ਼ਿਲ੍ਹਾ ਮੀਡੀਆ ਇੰਚਾਰਜ਼ ਜਿਲਾ ਪ੍ਰੀਸ਼ਦ ਮੈਂਬਰ ਸਰਪੰਚ ਮੇਜਰ ਸਿੰਘ ਬੁਰਜੀ, ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਵਿੱਕੀ ਵਿਨਾਇਕ ਪ੍ਰਧਾਨ ਵਪਾਰ ਮੰਡਲ ਮਮਦੋਟ, ਰੋਬੀ ਸੰਧੂ ਪੀਏ, ਡਾ. ਪਵਨ ਕੁਮਾਰ ਸੋਲੰਕੀ ਐੱਮਸੀ ਸੋਨੂੰ ਸੇਠੀ, ਐੱਮਸੀ ਸਾਜਨ, ਐੱਮਸੀ ਗੁਰਪ੍ਰੀਤ ਸਿੰਘ, ਐੱਮਸੀ ਲੇਖਰਾਜ, ਜਗਦੀਸ਼ ਰਾਏ ਗਰਗ ਕਾਰਜ ਸਾਧਕ ਅਫਸਰ, ਤ੍ਰਿਪਤਾ ਰਾਣੀ ਜਰਨਲ ਇੰਸਪੈਕਟਰ, ਜੰਗੀਰ ਸਿੰਘ ਸੈਨੀਟੇਸ਼ਨ ਇੰਸਪੈਕਟਰ, ਸੁੱਚਾ ਸਿੰਘ ਜੂਨੀਅਰ ਕਲਰਕ, ਗੁਰਪ੍ਰੀਤ ਸਿੰਘ ਕੰਪਿਊਟਰ ਉਪਰੇਟਰ, ਜਤਿੰਦਰ ਸਿੰਘ ਕੰਪਿਊਟਰ ਉਪਰੇਟਰ, ਰਾਜਬੀਰ ਕੌਰ ਕੰਪਿਊਟਰ ਉਪਰੇਟਰ ਆਦਿ ਹਾਜ਼ਰ ਸਨ। ਇਸ ਮੌਕੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਨੇ ਦੱਸਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਪੰਜਾਬ ਅਵਾਸ ਸ਼ਹਿਰੀ ਯੋਜਨਾ ਤਹਿਤ ਪੱਕੇ ਮਕਾਨ ਬਣਾਉਣ ਲਈ ਮਮਦੋਟ ਦੇ 300 ਗਰੀਬ ਪਰਿਵਾਰਾਂ ਨੂੰ ਆਫਰ ਲੈਟਰ ਸੌਂਪੇ ਗਏ ਹਨ। ਉਨ੍ਹਾਂ ਦੱਸਿਆ ਇਕ ਗਰੀਬ ਨੂੰ ਮਕਾਨ ਬਣਾਉਣ ਲਈ ਪ੍ਰਤੀ ਪਰਿਵਾਰ ਨੂੰ ਢਾਈ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਰਾਉਕੇ ਹਿਠਾੜ ਬਲਾਕ ਪ੍ਰਧਾਨ, ਬਲਾਕ ਪ੍ਰਧਾਨ ਸਰਪੰਚ ਗੁਰਨਾਮ ਸਿੰਘ ਹਜਾਰਾ ਸਿੰਘ ਵਾਲਾ, ਸਰਪੰਚ ਬਲਵਿੰਦਰ ਸਿੰਘ ਲੱਡੂ ਹਲਕਾ ਕੋਆਰਡੀਨੇਟਰ ਬਲਾਕ ਮੀਡੀਆ ਇੰਚਾਰਜ਼, ਹਰਮੇਲ ਸਿੰਘ ਬਲਾਕ ਸੰਮਤੀ ਮੈਂਬਰ, ਮੁਖਤਿਆਰ ਸਿੰਘ ਬਲਾਕ ਸੰਮਤੀ ਮੈਂਬਰ, ਸਰਪੰਚ ਬੋਹੜ ਸਿੰਘ ਭੁੱਲਰ ਮੱਲਾ ਰਹੀਮੇ (ਸਦਰ ਕੇ), ਡਾ. ਸੁਖਵਿੰਦਰ ਸਿੰਘ, ਮਨੀਸ਼ ਚੌਪੜਾ, ਮੱਸਾ ਸਿੰਘ ਸਰਪੰਚ ਪੀਰੂ ਵਾਲਾ, ਗੋਪਾਲ ਸਿੰਘ ਪੀਰੂ ਵਾਲਾ, ਗੁਰਮਨ ਸਿੰਘ ਟਿੱਬੀ, ਸ਼ੁਭਾਸ਼ ਕੁਮਾਰ ਬੱਤਾ , ਬਾਬਾ ਜਗਦੀਸ਼ ਸਿੰਘ ਸਰਵਿਸ ਸ਼ਟੇਸ਼ਨ ਵਾਲੇ, ਬਲਜੀਤ ਸਿੰਘ ਜੀਤਾ ਆਦਿ ਹਾਜ਼ਰ ਸਨ।