ਗੋਬਿੰਦ ਕੌਨਵੈਂਟ ਸਕੂਲ ’ਚ ਵਿਸ਼ਵ ਮਲੇਰੀਆ ਦਿਵਸ ਮਨਾਇਆ
ਗੋਬਿੰਦ ਕੌਨਵੈਂਟ ਪਬਲਿਕ ਸਕੂਲ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ
Publish Date: Sat, 25 Apr 2026 03:40 PM (IST)
Updated Date: Sat, 25 Apr 2026 03:43 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਤੇ ਡਾ. ਸਮਿੰਦਰਪਾਲ ਕੌਰ ਜ਼ਿਲ੍ਹਾ ਐਪੀਡੀਮੋਲੋਜਿਸਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਜਿੰਦਰ ਸਿੰਘ ਸਹਾਇਕ ਮਲੇਰੀਆ ਅਫ਼ਸਰ ਦੀ ਅਗਵਾਈ ਵਿਚ ਵਿਸ਼ਵ ਮਲੇਰੀਆ ਦਿਵਸ ਗੋਬਿੰਦ ਕੌਨਵੈਂਟ ਪਬਲਿਕ ਸਕੂਲ ਵਿਖੇ ਮਨਾਇਆ ਗਿਆ। ਜਿਸ ਦੌਰਾਨ ਸ਼ੇਰ ਸਿੰਘ ਸੁਪਰਵਾਇਜਰ ਨੇ ਬੱਚਿਆਂ ਤੇ ਸਕੂਲ ਸਟਾਫ਼ ਨੂੰ ਮਲੇਰੀਆ ਬੁਖਾਰ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਲੇਰੀਆ ਬੁਖਾਰ ਜਾਨਲੇਵਾ ਬਿਮਾਰੀ ਹੈ ਜੋ ਕਿ ਮਾਦਾ ਐਨੋਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਇਹ ਮੱਛਰ ਸਾਫ਼ ਤੇ ਖੜ੍ਹੇ ਪਾਣੀ ਤੇ ਪੈਦਾ ਹੁੰਦਾ ਹੈ. ਇਹ ਮੱਛਰ ਦਿਨ ਤੇ ਰਾਤ ਦੋਵੇਂ ਸਮੇਂ ਕੱਟਦਾ ਹੈ। ਨਰਿੰਦਰ ਸ਼ਰਮਾ ਨੇ ਮਲੇਰੀਆ ਬੁਖਾਰ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਠੰਢ ਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖ਼ਾਰ ਤੇਜ਼ ਸਿਰ ਦਰਦ ਤੇ ਉਲਟੀਆ ਆਉਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਤੇ ਪਸੀਨਾ ਆਉਣਾ। ਗੁਰਦੇਵ ਸਿੰਘ ਨੇ ਮਲੇਰੀਆ ਬੁਖਾਰ ਤੋ ਬਚਾਅ ਲਈ ਕਿਹਾ ਕਿ ਘਰਾਂ ਦੇ ਆਲੇ ਦੁਆਲੇ ਟੋਇਆ ਵਿਚ ਪਾਣੀ ਨਾ ਖੜਾ ਹੋਣ ਦਿਓ ਟੋਇਆ ਨੂੰ ਮਿੱਟੀ ਨਾਲ ਭਰ ਦਿਓ ਛੱਪੜ ਚ ਖੜ੍ਹੇ ਪਾਣੀ ’ਚ ਹਫ਼ਤੇ ਵਿਚ ਇਕ ਵਾਰ ਕਾਲਾ ਤੇਲ ਪਾਓ, ਕੱਪੜੇ ਅਜਿਹੇ ਪਾਓ ਕਿ ਜਿਸ ਨਾਲ ਪੂਰਾ ਸਰੀਰ ਕਵਰ ਹੋਵੇ, ਰਾਤ ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆ ਕਰੀਮਾਂ ਜਾ ਤੇਲ ਦੀ ਵਰਤੋਂ ਕਰੋ। ਜੇਕਰ ਕਿਸੇ ਨੂੰ ਵੀ ਮਲੇਰੀਆ ਬੁਖਾਰ ਦੇ ਲੱਛਣ ਹੋਣ ਤਾਂ ਤੁਰੰਤ ਸਿਵਲ ਹਸਪਤਾਲ ਵਿਚ ਜਾ ਕੇ ਜਾਂਚ ਕਰਵਾਓ ਮਲੇਰੀਆ ਬੁਖਾਰ ਦੇ ਟੈਸਟ ਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਦਵਿੰਦਰ ਕੁਮਾਰ, ਸਕੂਲ ਇੰਚਾਰਜ਼ ਤੇ ਸਟਾਫ਼ ਤੇ ਬੱਚੇ ਹਾਜ਼ਰ ਸਨ।