ਸਰਕਾਰ ਸੂਬੇ ਦੀ ਬਿਹਤਰੀ ਲਈ ਯਤਨਸ਼ੀਲ : ਵਿਧਾਇਕ ਦਹੀਆ
ਵਿਧਾਇਕ ਦਹੀਆ ਨੇ 1 ਕਰੋੜ 12 ਲੱਖ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਸੜਕ ਦਾ ਰੱਖਿਆ ਨੀਂਹ ਪੱਥਰ
Publish Date: Sun, 22 Mar 2026 05:40 PM (IST)
Updated Date: Sun, 22 Mar 2026 05:43 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਚੋਣ ਮੁਹਿੰਮ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਵਿਚ ਸਭ ਤੋਂ ਵੱਡਾ ਵਾਅਦਾ ਪੂਰਾ ਕਰਦੇ ਹੋਏ ਵਿਧਾਇਕ ਰਜਨੀਸ਼ ਦਹੀਆ ਨੇ ਪਿੰਡ ਇੱਟਾਂਵਾਲੀ ਤੋਂ ਕਰਮੂ ਵਾਲਾ ਤੱਕ 1 ਕਰੋੜ 12 ਲੱਖ ਰੁਪਏ ਦੀ ਲਾਗਤ ਨਾਲ ਕਰੀਬ ਤਿੰਨ ਕਿਲੋਮੀਟਰ ਤੱਕ ਬਣਨ ਵਾਲੀ ਨਵੀਂ ਸੜਕ ਦਾ ਨੀਹ ਪੱਥਰ ਰੱਖਿਆ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਬਣਨ ਜਾ ਰਹੀ ਇਸ ਸੜਕ ਦੇ ਬਣਨ ਨਾਲ ਆਲੇ ਦੁਆਲੇ ਦੇ ਕਰੀਬ ਸੱਤ-ਅੱਠ ਪਿੰਡਾਂ ਨੂੰ ਸੁੰਦਰੀਕਰਨ ਵਰਗਾ ਨਿਜੀ ਫਾਇਦਾ ਹੋਵੇਗਾ। ਫਿਰੋਜ਼ਸ਼ਾਹ ਮੋਗਾ ਨੈਸ਼ਨਲ ਹਾਈਵੇ ਤੋਂ ਜ਼ੀਰਾ ਅੰਮ੍ਰਿਤਸਰ ਸਟੇਟ ਹਾਈਵੇ ਤੱਕ ਜਾਣ ਵਾਲੇ ਲੋਕਾਂ ਨੂੰ ਸੋਖੀ ਆਵਾਜਾਈ ਦਾ ਵੀ ਫਾਇਦਾ ਮਿਲੇਗਾ ਅਤੇ ਲੋਕਾਂ ਦਾ ਆਰਥਿਕ ਬੋਝ ਵੀ ਘਟੇਗਾ। ਵਿਧਾਇਕ ਰਜਨੀਸ਼ ਦਹੀਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਸੂਬਾ ਸਰਕਾਰ ਸੂਬੇ ਦੀ ਬਿਹਤਰੀ ਲਈ ਯਤਨਸ਼ੀਲ ਹੈ। ਸੂਬਾ ਸਰਕਾਰ ਵੱਲੋਂ ਆਪਣੇ ਚਾਰ ਸਾਲ ਦੇ ਕਾਰਜਕਾਲ ’ਚ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਚੁੱਕਾ ਹੈ। ਆਪ ਸਰਕਾਰ ਵੱਲੋਂ ਕੀਤੇ ਲੋਕ ਭਲਾਈ ਦੇ ਕਾਰਜਾਂ ਤਹਿਤ ਅੱਜ 90 ਪ੍ਰਤੀਸ਼ਤ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਅਤੇ ਹੁਣ 10 ਲੱਖ ਦਾ ਸਿਹਤ ਬੀਮਾ ਅਤੇ 18 ਸਾਲ ਉੱਪਰ ਹਰ ਔਰਤ ਦੇ ਖਾਤੇ 1000 ਰੁਪਏ ਦੀ ਯੋਜਨਾ ਲਾਗੂ ਕਰ ਤੁਹਾਡੀ ਆਪਣੀ ਸਰਕਾਰ ਹੋਣ ਦਾ ਫਰਜ ਨਿਭਾਇਆ ਹੈ। ਵਿਧਾਇਕ ਰਜਨੀਸ਼ ਦਹੀਆ ਨੇ ਕਿਹਾ ਕਿ ਚੋਣਾਂ ਦੌਰਾਨ ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਇਸ ਸੜਕ ਨੂੰ ਬਣਾਉਣ ਦੀ ਮੰਗ ਰੱਖੀ ਸੀ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਸੀ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਬਹੁਤ ਸਾਰੀਆਂ ਸਰਕਾਰਾਂ ਨੇ ਸਿਰਫ ਸੜਕ ਬਣਾਉਣ ਦਾ ਝੂਠਾ ਲਾਰਾ ਹੀ ਦਿੱਤਾ ਸੀ, ਉਕਤ ਸੜਕ ਬਣਾਉਣ ਦੇ ਕਾਰਜਾ ਦੀ ਸ਼ੁਰੂਆਤ ਕਰਨ ਤੋਂ ਬਾਅਦ ਪਿੰਡ ਵਾਸੀਆਂ ਦੀ ਮੰਗ ਨੂੰ ਅੱਜ ਪੂਰਾ ਕਰ ਦਿੱਤਾ ਹੈ। ਕਰੀਬ 3 ਕਿਲੋਮੀਟਰ ਲੰਬੀ ਇਸ ਸੜਕ ਤੇ 1 ਕਰੋੜ 12 ਲੱਖ ਰੁਪਏ ਖ਼ਰਚ ਆਉਣਗੇ। ਵਿਧਾਇਕ ਦਹੀਆ ਨੇ ਕਿਹਾ ਕਿ ਆਉਣ ਵਾਲੇ ਛੇ ਮਹੀਨਿਆਂ ਤੱਕ ਹਲਕਾ ਫ਼ਿਰੋਜ਼ਪੁਰ ਦਿਹਾਤੀ ਅਧੀਨ ਆਉਂਦੀਆਂ ਸਾਰੀਆਂ ਸੜਕਾਂ ਦੀ ਰਿਪੇਅਰ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ। ਜਿਨ੍ਹਾਂ ਰਸਤਿਆਂ ਤੇ ਸੜਕ ਬਣਾਉਣ ਦੀ ਜ਼ਰੂਰਤ ਹੈ, ਉਨ੍ਹਾਂ ਰਸਤਿਆਂ ਤੇ ਵੀ ਸੜਕ ਬਣਵਾਉਣ ਸਬੰਧੀ ਪ੍ਰਪੋਜਲਾਂ ਤਿਆਰ ਹੋ ਰਹੀਆਂ ਹਨ। ਇਸ ਮੌਕੇ ਬੇਅੰਤ ਸਿੰਘ ਹਕੂਮਤ ਸਿੰਘ ਵਾਲਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ ਛਾਉਣੀ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਆਪਣੇ ਮੈਨੀਫੇਸਟੋ ਚ ਕੀਤੇ ਵਾਅਦੇ ਮਹਿਜ ਚਾਰ ਸਾਲ ’ਚ ਹੀ ਪੂਰੇ ਕਰ ਦਿੱਤੇ ਹਨ। ਇਸ ਮੌਕੇ ਭੁਪਿੰਦਰ ਸਿੰਘ ਇੱਟਾਂਵਾਲੀ ਬਲਾਕ ਪ੍ਰਧਾਨ ਵੱਲੋਂ ਵਿਧਾਇਕ ਦਹੀਆ ਦਾ ਪਿੰਡ ਪਹੁੰਚਣ ਤੇ ਨਗਰ ਵੱਲੋਂ ਜੀ ਆਇਆਂ ਕਹਿੰਦਿਆਂ ਲਿੰਕ ਸੜਕ ਬਣਾਉਣ ਤੇ ਧੰਨਵਾਦ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਇੱਟਾਂਵਾਲੀ ਮੈਂਬਰ ਐਸਸੀ ਕਮਿਸ਼ਨ ਪੰਜਾਬ, ਭੁਪਿੰਦਰ ਸਿੰਘ ਭਿੰਦਾ, ਹਰਪ੍ਰੀਤ ਸਿੰਘ ਕਾਮਰੇਡ, ਹਰਜਿੰਦਰ ਸਿੰਘ ਸਰਪੰਚ ਕਰਮੂਵਾਲਾ, ਰਣਜੀਤ ਸਿੰਘ ਸਰਪੰਚ ਸੋਢੀ ਨਗਰ, ਪ੍ਰਗਟ ਸਿੰਘ ਸਰਪੰਚ ਭੰਬਾ ਲੰਡਾ, ਪਰਵਿੰਦਰ ਸਿੰਘ ਸਰਪੰਚ ਕਾਦਾਬੋੜਾ, ਡਾ. ਰਣਜੀਤ ਸਿੰਘ ਭੰਬਾ ਹਲਕਾ ਕੋਆਰਡੀਨੇਟਰ ਵਿਰਾਸਤ ਸੇਵਾ ਸੰਘ ਫਿਰੋਜ਼ਪੁਰ ਦਿਹਾਤੀ, ਦਲਜੀਤ ਸਿੰਘ, ਰਾਜਵਿੰਦਰ ਸਿੰਘ, ਚਮਕੌਰ ਸਿੰਘ, ਜਗਤਾਰ ਸਿੰਘ, ਇਕਬਾਲ ਸਿੰਘ, ਰਛਪਾਲ ਸਿੰਘ, ਸਵਰਨ ਸਿੰਘ, ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗਿੱਲ ਵੀ ਹਾਜ਼ਰ ਸਨ।