ਚੇਅਰਪਰਸਨ ਬਣਨ ’ਤੇ ਕਿਰਨਦੀਪ ਕੌਰ ਨੂੰ ਦਿੱਤੀਆਂ ਮੁਬਾਰਕਾਂ
ਬਲਾਕ ਸੰਮਤੀ ਮਮਦੋਟ ਦੀ ਨਵੀ ਚੁਣੀ ਗਈ ਚੇਅਰਪਰਸਨ ਕਿਰਨਦੀਪ ਕੌਰ ਨੂੰ ਵਿਧਾਇਕ, ਚੇਅਰਮੈਨ ਘਾਗਾਂ, ਸੰਧੂ ਨੇ ਦਿੱਤੀਆਂ ਮੁਬਾਰਕਾਂ
Publish Date: Wed, 18 Mar 2026 03:40 PM (IST)
Updated Date: Wed, 18 Mar 2026 03:43 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਬਲਾਕ ਸੰਮਤੀ ਮਮਦੋਟ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਹੋਈ ਚੋਣ ਵਿੱਚ ਸੀਨੀਅਰ ਆਗੂ ਅਤੇ ਪਿੰਡ ਰਾਊ ਕੇ ਹਿਠਾੜ ਦੇ ਸਰਪੰਚ ਬਲਵਿੰਦਰ ਸਿੰਘ ਰਾਊਕੇ ਦੀ ਧਰਮ ਪਤਨੀ ਕਿਰਨਦੀਪ ਕੌਰ ਨੂੰ ਚੇਅਰਪਰਸਨ ਚੁਣ ਲਿਆ ਗਿਆ। ਉਨ੍ਹਾਂ ਦੀ ਇਸ ਨਿਯੁਕਤੀ ਤੇ ਰਜਨੀਸ਼ ਦਹੀਆ ਐੱਮਐੱਲਏ ਹਲਕਾ ਫਿਰੋਜ਼ਪੁਰ ਦਿਹਾਤੀ ਵੱਲੋਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਮੁਬਾਰਕਬਾਦ ਦਿੱਤੀ ਗਈ। ਇਸੇ ਤਰ੍ਹਾਂ ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ ਵੱਲੋਂ ਵੀ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਗਈਆ।ਕਿਰਨਦੀਪ ਕੌਰ ਦੇ ਚੇਅਰਪਰਸਨ ਵਜੋਂ ਚੁਣੇ ਜਾਣ ਤੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਹਰਜਿੰਦਰ ਸਿੰਘ ਘਾਂਗਾ, ਕੁਲਦੀਪ ਸਿੰਘ ਸਮਰਾ ਯੂਥ ਆਗੂ, ਗੁਰਨਾਮ ਸਿੰਘ ਸਰਪੰਚ ਹਜ਼ਾਰਾ, ਬਲਵਿੰਦਰ ਸਿੰਘ ਲੱਡੂ ਸਰਪੰਚ ਹਜ਼ਾਰਾ ਸਿੰਘ ਵਾਲਾ, ਬੱਬੂ ਸਿੱਧੂ, ਹਰਮਨ ਬਰਾੜ, ਸੰਦੀਪ ਸਿੰਘ ਅਤੇ ਹਰਜਿੰਦਰ ਸਿੰਘ ਘਾਗਾਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਦੇ ਨਿੱਜੀ ਸਕੱਤਰ ਗਰੀਬੂ ਸਿੰਘ ਗਹਿਰੀ ਸਮੇਤ ਵੱਡੀ ਗਿਣਤੀ ਵਿਚ ਆਗੂਆਂ ਨੇ ਉਨ੍ਹਾਂ ਦੇ ਗ੍ਰਹਿ ਪਿੰਡ ਰਾਊਕੇ ਹਿਠਾੜ ਵਿਖੇ ਬਲਵਿੰਦਰ ਸਿੰਘ ਸਰਪੰਚ ਪਿੰਡ ਰਾਓਕੇ ਅਤੇ ਕਿਰਨਦੀਪ ਕੌਰ ਚੇਅਰਪਰਸਨ ਬਲਾਕ ਸੰਮਤੀ ਮਮਦੋਟ ਦਾ ਸਨਮਾਨ ਕਰਦੇ ਹੋਏ ਮੁਬਾਰਕਾਂ ਦਿੱਤੀਆਂ। ਇਸ ਮੌਕੇ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਘਾਂਗਾ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਕੀਤੇ ਬਦਲਾਅ ਦਾ ਹੀ ਨਤੀਜਾ ਹੈ ਕਿ ਅੱਜ ਆਮ ਘਰਾਂ ਦੇ ਲੋਕ ਵੀ ਇਹਨਾਂ ਅਹੁਦਿਆਂ ਤੱਕ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਸਰਪੰਚ ਪਿੰਡ ਰਾਊਕੇ ਹਿਠਾੜ ਜੋ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ ਅਤੇ ਕਿਰਨਦੀਪ ਕੌਰ ਕੋਈ ਜ਼ਿਆਦਾ ਜ਼ਮੀਨ ਜਾਇਦਾਦ ਦੇ ਮਾਲਕ ਨਹੀਂ ਹਨ, ਪਰ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਆਏ ਹਨ ਅਤੇ ਹੁਣ ਇਨ੍ਹਾਂ ਵੱਲੋਂ ਪਾਰਟੀ ਵਿਚ ਰਹਿੰਦਿਆਂ ਕੀਤੀ ਮਿਹਨਤ ਅਤੇ ਇਲਾਕੇ ਦੀ ਕੀਤੀ ਸੇਵਾ ਦਾ ਨਤੀਜਾ ਹੀ ਹੈ ਕਿ ਲੋਕਾਂ ਨੇ ਇਨ੍ਹਾਂ ਨੂੰ ਚੁਣਿਆ ਅਤੇ ਹੁਣ ਇਹ ਚੇਅਰ ਪਰਸਨ ਵਜੋਂ ਸੇਵਾਵਾਂ ਨਿਭਾਉਣਗੇੇ। ਇਸ ਮੌਕੇ ਰੰਗਾ ਸਿੰਘ ਭੁੱਲਰ ਬਲਾਕ ਸੰਮਤੀ ਮੈਂਬਰ ਮਮਦੋਟ, ਮਲਕੀਤ ਸਿੰਘ ਸਰਪੰਚ ਸਦਰਦੀਨ ਵਾਲਾ, ਗੁਰਮਨਪ੍ਰੀਤ ਸਿੰਘ ਸਰਪੰਚ ਟਿੱਬੀ ਖੁਰਦ ਆਦਿ ਹਾਜ਼ਰ ਸਨ।