ਡੀਸੀ ਤੇ ਡੀਈਓ ਫਿਰੋਜ਼ਪੁਰ ਨੂੰ ਸੌੰਪਿਆ ਮੰਗ ਪੱਤਰ
ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ ਤੇ ਪੀਐੱਸਐੱਮਸੀਯੂ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫਿਰੋਜ਼ਪੁਰ ਨੂੰ ਦਿੱਤਾ ਮੰਗ ਪੱਤਰ
Publish Date: Fri, 13 Feb 2026 05:08 PM (IST)
Updated Date: Fri, 13 Feb 2026 05:12 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਵਰੁਣ ਕੁਮਾਰ, ਅਤੇ ਪੀਐੱਸਐੱਮਸੀਯੂ ਦੇ ਜ਼ਿਲ੍ਹਾ ਪ੍ਰਧਾਨ ਪਿੱਪਲ ਸਿੰਘ ਵੱਲੋਂ ਸਾਥਿਆਂ ਸਮੇਤ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫਿਰੋਜ਼ਪੁਰ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਦੌਰਾਨ ਉਹਨ੍ਹਾਂ ਵੱਲੋ ਦੱਸਿਆ ਗਿਆ ਕਿ ਸਰਕਾਰ ਵੱਲੋ ਸਕੂਲ ਕਲਰਕਾਂ ਦੀਆਂ ਮੁੱਖ ਮੰਡਰੀ ਸਹਿਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਵਿਚ ਡਿਊਟੀਆਂ ਲਗਾਈਆਂ ਗਈਆਂ ਹਨ, ਪਰ ਸਕੂਲ ਕਲਰਕਾਂ ਕੋਲ ਆਪਣੀਆਂ ਨਿਯਮਿਤ ਕਲਰਕ ਦੀ ਡਿਊਟੀਆਂ ਦੇ ਨਾਲ-ਨਾਲ ਬੀਐੱਲਓ ਡਿਊਟੀ ਸਮੇਤ ਐੱਸਆਈਆਰ, ਚੋਣਾਂ ਸਬੰਧੀ ਕੰਮ ਅਤੇ ਹੁਣ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਵੱਖ-ਵੱਖ ਰਿੱਟ ਵਿਚ ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਸਪੀਕਿੰਗ ਆਰਡਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਅਨੁਸਾਰ ਸਕੂਲ ਕਲਰਕ ਵੱਲੋਂ ਆਪਣੇ ਸਕੂਲ ਵਿਚ ਕੰਮ ਕਰਦੇ ਅਧਿਆਪਕਾਂ ਦੀਆਂ ਤਨਖ਼ਾਹ ਵਿੱਚ ਸੋਧ/ਫਿਕਸੇਸ਼ਨਾ ਦਾ ਕੰਮ ਵੀ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਜੋ ਕਿ ਸਮਾਂਬੱਧ ਹੈ ਅਤੇ ਨਾਲ ਹੀ ਵੱਖ-ਵੱਖ ਰਿੱਟਾਂ ਨਾਲ ਸਬੰਧਤ ਕੋਰਟ ਕੇਸ, ਆਰਟੀਆਈ ਅਤੇ ਹੋਰ ਸਕੂਲੀ ਕਾਰਜਾਂ/ਦਫ਼ਤਰੀ ਕੰਮਾਂ ਵਿਚ ਵੀ ਪੂਰੀ ਤਰ੍ਹਾਂ ਸ਼ਾਮਲ ਹਨ। ਇਸ ਦੇ ਨਾਲ ਹੀ ਪ੍ਰਸ਼ਾਸ਼ਨ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਸਕੂਲਾਂ ਵਿਚ ਵਿਦਿਆਰਥੀਆਂ ਦੀਆਂ ਬੋਰਡ/ਨਾਨ ਬੋਰਡ ਦੀਆਂ ਪ੍ਰੀਖਿਆਵਾ ਵੀ ਸ਼ੁਰੂ ਹੋ ਰਹੀਆ ਹਨ, ਜਿਨ੍ਹਾਂ ਵਿਚ ਸਕੂਲ ਕਲਰਕ ਦੀ ਮਹੱਤਵਪੂਰਨ ਡਿਊਟੀ ਹੈ। ਆਪ ਦੇ ਦਫ਼ਤਰ ਵੱਲੋਂ ਸਕੂਲ ਵਿਚ ਕੰਮ ਕਰਦੇ ਕਲਰਕਾਂ ਦੀ ਡਿਊਟੀ ਮੁੱਖ ਮੰਤਰੀ ਸਹਿਤ ਬੀਮਾ ਯੋਜਨਾ ਦਾ ਕੰਮ ਕਰਨ ਦੇ ਸਬੰਧ ਵਿਚ ਲਗਾਈਆਂ ਜਾ ਰਹੀਆਂ ਹਨ। ਇਸ ਲਈ ਉਕਤ ਕੰਮਾਂ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਕਰਮਚਾਰੀਆਂ ਨੂੰ ਇਸ ਡਿਊਟੀ ਤੋਂ ਛੋਟ ਦੇਣ ਦੀ ਖੇਚਲ ਕੀਤੀ ਜਾਵੇ। ਇਸ ਦੇ ਨਾਲ ਯੂਨੀਅਨ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਜੇਕਰ ਸਰਕਾਰ ਇਸ ਸਬੰਧੀ ਕੋਈ ਵੀ ਐਕਸ਼ਨ ਨਹੀ ਲੈਂਦੀ ਤਾ ਭਵਿੱਖ ਵਿੱਚ ਸੰਗਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।