ਮਿਹਰ ਸਿੰਘ ਬਣੇ ਪਿੰਡ ਦੋਨਾਂ ਰਹਿਮਤ ਵਾਲਾ ਦੇ ਅਧਿਕਾਰ ਪੰਚ
ਮਿਹਰ ਸਿੰਘ ਬਣੇ ਪਿੰਡ ਦੋਨਾਂ ਰਹਿਮਤ ਵਾਲਾ ਦੇ ਅਧਿਕਾਰ ਪੰਚ
Publish Date: Mon, 06 Apr 2026 06:31 PM (IST)
Updated Date: Mon, 06 Apr 2026 06:34 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ: ਆਮ ਆਦਮੀ ਪਾਰਟੀ ਦੇ ਪੁਰਾਣੇ ਤੇ ਸੀਨੀਅਰ ਆਗੂ ਮੇਹਰ ਸਿੰਘ ਨੂੰ ਪਿੰਡ ਦੋਨਾਂ ਰਹਿਮਤ ਵਾਲੇ ਦੇ ਸਮੂਹ ਮੈਂਬਰ ਪੰਚਾਇਤਾਂ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਰਬਸੰਮਤੀ ਨਾਲ ਅਧਿਕਾਰਤ ਪੰਚ ਚੁਣ ਲਿਆ ਗਿਆ ਹੈ। ਉਨ੍ਹਾਂ ਨੂੰ ਅਧਿਕਾਰਤ ਪੰਚ ਬਣਾਏ ਜਾਣ ਤੇ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਪਿੰਡ ਦੀ ਵਿਕਾਸ ਕਾਰਜਾਂ ਲਈ ਕੰਮ ਕਰਨ ਲਈ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਤਰਸੇਮ ਸਿੰਘ ਸੋਨੂੰ ਮਮਦੋਟ ਅਤੇ ਹੋਰ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।