ਸਰਕਾਰੀ ਪ੍ਰਾਇਮਰੀ ਸਕੂਲ ਆਸਲ ’ਚ ਮੈਗਾ ਪੀਟੀਐੱਮ ਕਰਵਾਈ
ਸਰਕਾਰੀ ਪ੍ਰਾਇਮਰੀ ਸਕੂਲ ਆਸਲ ਬਲਾਕ ਫਿਰੋਜ਼ਪੁਰ-2 ਵਿਚ ਮੈਗਾ ਪੀਟੀਐੱਮ ਦਾ ਸ਼ਾਨਦਾਰ ਆਯੋਜਨ
Publish Date: Sat, 28 Mar 2026 04:22 PM (IST)
Updated Date: Sat, 28 Mar 2026 04:23 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਆਸਲ (ਬਲਾਕ ਫਿਰੋਜ਼ਪੁਰ-2) ਵਿਚ ਮੈਗਾ ਪੀਟੀਐੱਮ ਅਤੇ ਮਾਪਿਆਂ ਦੀ ਵਰਕਸ਼ਾਪ ਕਰਵਾਈ ਗਈ। ਸਕੂਲ ਮੁੱਖੀ ਹਰਜੀਤ ਸਿੰਘ ਵੱਲੋਂ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰਾਪਤੀਆਂ ਅਤੇ ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਸਕੂਲ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਹਰ ਬੱਚੇ ਦਾ ਮੁਕਾਬਲਾ ਆਪਣੇ ਆਪ ਨਾਲ ਹੁੰਦਾ ਹੈ ਅਤੇ ਮਾਪਿਆਂ ਨੂੰ ਬੱਚਿਆਂ ਦੀ ਤਰੱਕੀ ’ਤੇ ਧਿਆਨ ਦੇਣਾ ਚਾਹੀਦਾ ਹੈ। ਐੱਸਐੱਮਐੱਸ ਅਲਰਟ ਪ੍ਰਣਾਲੀ ਅਤੇ ਐੱਚਪੀਵੀ ਟੀਕਾਕਰਨ ਮੁਹਿੰਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨੱਥਾ ਸਿੰਘ ਦੇ ਪਰਿਵਾਰ ਜਗਦੀਪ ਸਿੰਘ ਸੰਧੂ, ਸਰਤਾਜ ਸਿੰਘ ਸੰਧੂ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੈਨਜਮੈਂਟ ਕਮੇਟੀ ਚੇਅਰਮੈਨ ਅਮਨਦੀਪ ਕੌਰ, ਗੁਰਪ੍ਰੀਤ ਸਿੰਘ, ਭਾਗ ਸਿੰਘ, ਰਾਜਵਿੰਦਰ ਕੌਰ, ਮਨਜੀਤ ਕੌਰ, ਅਮਨਦੀਪ ਕੌਰ, ਰਾਜ ਸਿੰਘ, ਸੋਹਣ ਸਿੰਘ, ਗੁਰਜੀਤ ਸਿੰਘ ਅਤੇ ਸਰਪੰਚ ਮੰਗਾ ਸਿੰਘ, ਪੰਚਾਇਤ ਮੈਂਬਰ ਸਿਮਰਜੀਤ ਸਿੰਘ, ਗੁਰਪ੍ਰੀਤ ਕੌਰ, ਸੁਰਜੀਤ ਸਿੰਘ ਅਤੇ ਹਰਦੇਵ ਸਿੰਘ ਸਮਰਾ ਪਰਿਵਾਰ ਵੱਲੋਂ ਵੀ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਗਈ। ਅੰਤ ਵਿਚ ਸਕੂਲ ਸਟਾਫ ਅਮਨਦੀਪ, ਮਨਜਿੰਦਰ ਕੌਰ, ਦਿਨੇਸ਼ ਕੁਮਾਰ, ਤਰਸੇਮ ਲਾਲ ਅਤੇ ਮਨਦੀਪ ਕੌਰ ਮਾਪਿਆਂ ਨੂੰ ਬੱਚਿਆਂ ਦੇ ਪ੍ਰਗਤੀ ਰਿਪੋਰਟ ਕਾਰਡ ਦਿਖਾ ਕੇ ਮਾਪਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਸਕੂਲ ਮੁੱਖੀ ਵੱਲੋਂ ਸਾਰੇ ਮਾਪਿਆਂ, ਪਿੰਡ ਦੇ ਪਤਵੰਤੇ ਸੱਜਣਾਂ ਸਹਿਯੋਗੀਆਂ ਸੱਜਣਾਂ ਦਾ ਧੰਨਵਾਦ ਕੀਤਾ ਗਿਆ।