ਬਿਜਲੀ ਬਿੱਲ ਤੇ ਨਰੇਗਾ ਐਕਟ ’ਚ ਸੋਧ ਨੂੰ ਲੈ ਕੇ ਕੀਤੀ ਚਰਚਾ
ਬਿਜਲੀ ਬਿੱਲ ਅਤੇ ਨਰੇਗਾ ਐਕਟ ਵਿਚ ਸੋਧ ਕਰਨ ਦੇ ਮਾਮਲੇ ਨੂੰ ਲੈ ਕੇ ਮੀਟਿੰਗਾਂ ਕੀਤੀਆਂ
Publish Date: Fri, 02 Jan 2026 05:00 PM (IST)
Updated Date: Fri, 02 Jan 2026 05:02 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਗੁਰੂਹਰਸਹਾਏ ਦੀ ਬਲਾਕ ਕਮੇਟੀ ਵੱਲੋਂ ਪਿੰਡ ਜੰਡਵਾਲਾ ਅਤੇ ਮੋਠਾਂ ਵਾਲਾ ਵਿਖੇ ਹੋਈ । ਇਸ ਮੀਟਿੰਗ ਦੀ ਅਗਵਾਈ ਬਲਾਕ ਦੇ ਸਕੱਤਰ ਬਿੱਕਰ ਸਿੰਘ ਵੱਲੋਂ ਕੀਤੀ ਗਈ। ਇਸ ਵਿਚ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਰਜਿੰਦਰ ਸਿੰਘ ਜੰਡਵਾਲਾ ਨੇ ਦੱਸਿਆ ਕਿਰਤ ਕਾਨੂੰਨਾਂ ਦੇ ਵਿਚ ਸੋਧ ਬਿਜਲੀ ਬਿੱਲ 2025 ਅਤੇ ਨਰੇਗਾ ਐਕਟ 2005 ਵਾਲੇ ਐਕਟ ਵਿਚ ਸੋਧ ਕਰਕੇ ਨਵੇਂ ਲਿਆਂਦੇ ਕਾਨੂੰਨ ਅਤੇ ਨਾਮ ਬਦਲ ਕੇ ਵੈਬ ਜੀ ਰਾਮ ਜੀ ਰਾਮ ਰੱਖਿਆ ਗਿਆ ਤੇ ਮਜ਼ਦੂਰਾਂ ਦੇ ਹੱਥੋਂ ਰੋਟੀ ਖੋਹੀ ਜਾ ਰਹੀ ਹੈ, ਜਿਸ ਨਾਲ ਗਰੀਬ ਪਰਿਵਾਰ ਮਜ਼ਦੂਰਾਂ ਦੇ ਚੁੱਲੇ ਠੰਡੇ ਪੈ ਰਹੇ ਹਨ। ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਤੇ ਗੱਲਬਾਤ ਕਰਦਿਆਂ ਆਖਿਆ ਕਿ ਇਸ ਤਰ੍ਹਾਂ ਦੇ ਕਾਨੂੰਨ ਦੀ ਅਸੀਂ ਨਿੰਦਾ ਕਰਦੇ ਹਾਂ ਤੇ ਇਨ੍ਹਾਂ ਕਾਨੂੰਨਾਂ ਦੇ ਕਾਰਨ ਸਾਡੇ ਗਰੀਬ ਪਰਿਵਾਰਾਂ ਦੇ ਮਜ਼ਦੂਰਾਂ ਨਾਲ ਕੋਝਾ ਮਜ਼ਾਕ ਹੋ ਰਿਹਾ ਹੈ ਜਿਸ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਮੀਟਿੰਗ ਦੇ ਵਿਚ 6 ਜਨਵਰੀ ਨੂੰ ਸਰਕਾਰੀ ਹੈੱਡ ਕੁਆਰਟਰਾਂ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਜਿਸ ਲਈ ਫਿਰੋਜ਼ਪੁਰ ਪਹੁੰਚਣ ਦੀ ਅਪੀਲ ਕੀਤੀ, ਜਿਸ ਲਈ ਮਜ਼ਦੂਰਾਂ ਨੂੰ ਵੱਧ ਚੜ ਕੇ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਵਿਚ ਸੂਝਵਾਨ ਬਜ਼ੁਰਗਾਂ ਬੱਚਿਆਂ ਨੌਜਵਾਨਾਂ ਨੇ ਮੀਟਿੰਗ ਵਿਚ ਹਿੱਸਾ ਲਿਆ ਅਤੇ ਇਨ੍ਹਾਂ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਜਾਨੂ ਕਰਵਾਇਆ। ਮੀਟਿੰਗ ਵਿਚ ਖਾਸ ਤੌਰ ’ਤੇ ਆਗੂ ਗੁਰਸੇਵਕ ਸਿੰਘ ਵੀ ਹਾਜ਼ਰ ਹੋਏ।