ਮਨਰੇਗਾ ਬਚਾਓ ਸੰਗਰਾਮ ਤਹਿਤ ਕੀਤੀ ਇਕੱਤਰਤਾ
ਪਿੰਡ ਬਾਘੂ ਵਾਲਾ ਅਤੇ ਛਾਂਗਾ ਰਾਏ ਉਤਾੜ ਵਿਚ ਮਨਰੇਗਾ ਬਚਾਓ ਸੰਗਰਾਮ ਤਹਿਤ ਮੀਟਿੰਗ
Publish Date: Sat, 31 Jan 2026 03:33 PM (IST)
Updated Date: Sat, 31 Jan 2026 03:34 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਪਿੰਡ ਬਾਘੂ ਵਾਲਾ ਅਤੇ ਛਾਂਗਾ ਰਾਏ ਉਤਾੜ ਵਿਖੇ ਮਨਰੇਗਾ ਬਚਾਓ ਸੰਗਰਾਮ ਦੇ ਤਹਿਤ ਇਕ ਵੱਡੀ ਲੋਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮਨਰੇਗਾ ਸਕੀਮ ਪਿੰਡਾਂ ਦੇ ਗਰੀਬ, ਕਿਸਾਨ ਅਤੇ ਮਜ਼ਦੂਰ ਵਰਗ ਲਈ ਜੀਵਨ ਰੇਖਾ ਹੈ, ਜੋ ਲੋਕਾਂ ਨੂੰ ਰੋਜ਼ਗਾਰ ਦੇ ਨਾਲ ਨਾਲ ਪਿੰਡਾਂ ਦੇ ਵਿਕਾਸ ਵਿਚ ਵੀ ਸਹਾਇਕ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜ਼ੂਦਾ ਸਮੇਂ ਵਿੱਚ ਮਨਰੇਗਾ ਦੇ ਬਜਟ ਅਤੇ ਕੰਮਾਂ ਵਿਚ ਕਟੌਤੀ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਸ ਖ਼ਿਲਾਫ਼ ਕਾਂਗਰਸ ਪਾਰਟੀ ਮਨਰੇਗਾ ਬਚਾਓ ਸੰਗਰਾਮ ਤਹਿਤ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਮੀਟਿੰਗ ਦੌਰਾਨ ਉਨ੍ਹਾਂ ਲੋਕ ਮੁਸ਼ਕਲਾਂ ਵੀ ਸੁਣੀਆਂ ਤੇ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਹਮੇਸ਼ਾ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਰਹੇਗੀ। ਇਸ ਮੌਕੇ ਪਿੰਡ ਬਾਘੂ ਵਾਲਾ ਦੇ ਹਰਭਜਨ ਸਿੰਘ, ਹਰਨੇਕ ਸਿੰਘ, ਓਮ ਪ੍ਰਕਾਸ਼ ਬੇਰੀ, ਧਰਮ ਸਿੰਘ, ਬੱਚਨ ਸਿੰਘ, ਸੁਰਜੀਤ ਸਿੰਘ, ਸ਼ਰਮਾ ਸਿੰਘ, ਮੇਜਰ ਸਿੰਘ, ਜੋਰਾ ਸਿੰਘ ਅਤੇ ਸੋਨੂੰ ਸਿੰਘ ‘ਆਪ’ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਭਾਗ ਲਿਆ ਅਤੇ ਮਨਰੇਗਾ ਬਚਾਓ ਸੰਗਰਾਮ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਬਲਾਕ ਪ੍ਰਧਾਨ ਕਰਤਾਰ ਸਿੰਘ, ਬਲਾਕ ਸੰਮਤੀ ਮੈਂਬਰ ਬਗੀਚਾ ਸਿੰਘ, ਲੱਖਾ ਬਹਿਲ, ਮੰਗਾ ਬਿੰਦਰਾ, ਹੈਪੀ ਮਿਰਜ਼ਾ, ਮਨਦੀਪ ਅਤੇ ਸਰਪੰਚ ਪਰਮਿੰਦਰ ਨੂਰਪੁਰੀਆ ਵੀ ਮੌਜ਼ੂਦ ਸਨ ।