20 ਤੋਂ 22 ਫਰਵਰੀ ਤੱਕ ਹੋਣ ਵਾਲੇ ਸੰਤ ਸੰਮੇਲਨ ਸਬੰਧੀ ਚਰਚਾ
20 ਤੋਂ 22 ਫਰਵਰੀ ਨੂੰ ਹੋਣ ਵਾਲੇ ਵਿਸ਼ਾਲ ਸੰਤ ਸੰਮੇਲਨ ਸਬੰਧੀ ਮੀਟਿੰਗ ਆਯੋਜਿਤ
Publish Date: Wed, 18 Feb 2026 06:41 PM (IST)
Updated Date: Wed, 18 Feb 2026 06:42 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਬ੍ਰਹਮਲੀਨ ਸ੍ਰੀ ਸ਼੍ਰੀ 1008 ਮਹਾਂ ਮੰਡਲੇਸ਼ਵਰ ਸੁਆਮੀ ਸ਼ੰਕਰਪੁਰੀ ਮਹਾਰਾਜ ਦੇ 91ਵੇਂ ਨਿਰਵਾਣ ਦਿਵਸ ਮੌਕੇ ਸਿੱਧ ਸਮਾਧੀ ਸੁਆਮੀ ਸ਼ੰਕਰਪੁਰੀ ਮਹਾਰਾਜ ਜ਼ੀਰਾ ਵਿਖੇ 20 ਤੋਂ 22 ਫਰਵਰੀ ਤੱਕ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਕਮਲਪੁਰੀ ਮਹਾਰਾਜ ਦੀ ਪ੍ਰਧਾਨਗੀ ਹੇਠ ਤਿੰਨ ਦਿਨਾਂ ਵਿਸ਼ਾਲ ਭਗਤੀ ਵੇਦਾਂਤ ਅਤੇ ਸੰਤ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੰਮੇਲਨ ਦੀ ਤਿਆਰੀਆਂ ਦੇ ਸਬੰਧ ਵਿਚ ਇਕ ਵਿਸ਼ੇਸ਼ ਮੀਟਿੰਗ ਮਹਾਂਮੰਡਲੇਸ਼ਵਰ ਸਵਾਮੀ ਕਮਲਪੁਰੀ ਮਹਾਰਾਜ ਦੀ ਪ੍ਰਧਾਨਗੀ ਹੇਠ ਹੋਈ। ਪ੍ਰਬੰਧਕ ਕਮੇਟੀ ਦੇ ਮੈਂਬਰ ਜਗਦੇਵ ਸ਼ਰਮਾ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੀਟਿੰਗ ਵਿਚ ਸੰਤ ਸੰਮੇਲਨ ਦੀ ਸਾਰੀ ਰੂਪਰੇਖਾ ਤਿਆਰ ਕੀਤੀ ਗਈ ਅਤੇ ਪ੍ਰਬੰਧਕਾਂ ਤੇ ਵਰਕਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀ ਗਈਆਂ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਆਵੇ। ਸੰਮੇਲਨ ਦੌਰਾਨ ਦੇਸ਼-ਭਰ ਤੋਂ ਪ੍ਰਸਿੱਧ ਸੰਤ-ਮਹਾਤਮਾ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਸੰਮੇਲਨ ਵਿਚ ਭਜਨ-ਕੀਰਤਨ, ਸੰਤ ਦਰਸ਼ਨ, ਧਾਰਮਿਕ ਪ੍ਰਵਚਨ ਅਤੇ ਵਿਸ਼ਾਲ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 19 ਫਰਵਰੀ ਨੂੰ ਸ਼ਹਿਰ ਦੀਆਂ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨਾਲ ਇਕ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਜੋ ਹਰ ਵਰਗ ਦੀ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ। ਇਸ ਮੌਕੇ ਜਗਦੇਵ ਸ਼ਰਮਾ, ਸੁਖਦੇਵ ਬਿੱਟੂ ਵਿੱਜ, ਪੰਡਿਤ ਸੰਦੀਪ ਪ੍ਰਭਾਕਰ, ਜਨਕ ਰਾਜ ਗੌਤਮ, ਜਨਕ ਰਾਜ ਸ਼ਰਮਾ ਆਦਿ ਹਾਜ਼ਰ ਸਨ।