ਸੜਕ ਸੁਰੱਖਿਆ ਜਾਗਰੂਕਤਾ ਲਈ ਮਯੰਕ ਫ਼ਾਊਂਡੇਸ਼ਨ ਰਾਜ ਪੱਧਰ ’ਤੇ ਸਨਮਾਨਿਤ
ਸੜਕ ਸੁਰੱਖਿਆ ਜਾਗਰੂਕਤਾ ਲਈ ਮਯੰਕ ਫ਼ਾਊਂਡੇਸ਼ਨ ਰਾਜ ਪੱਧਰ ’ਤੇ ਸਨਮਾਨਿਤ
Publish Date: Fri, 02 Jan 2026 03:58 PM (IST)
Updated Date: Fri, 02 Jan 2026 03:59 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸੰਸਥਾ ਮਯੰਕ ਫ਼ਾਊਂਡੇਸ਼ਨ ਨੂੰ ਸੜਕ ਸੁਰੱਖਿਆ ਦੇ ਖੇਤਰ ਵਿਚ ਕੀਤੇ ਗਏ ਸ਼ਲਾਘਯੋਗ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਨਵੇਂ ਸਾਲ ਦੇ ਪਹਿਲੇ ਦਿਨ ‘ਰਾਸ਼ਟਰੀ ਸੜਕ ਸੁਰੱਖਿਆ ਮਹੀਨੇ’ ਦੇ ਸ਼ੁਭਾਰੰਭ ਮੌਕੇ ਰਾਜਧਾਨੀ ਚੰਡੀਗੜ੍ਹ ਵਿਚ ਆਯੋਜਿਤ ਸਮਾਰੋਹ ਦੌਰਾਨ ਦਿੱਤਾ ਗਿਆ। ਮਯੰਕ ਫ਼ਾਊਂਡੇਸ਼ਨ ਵੱਲੋਂ ਦੀਪਕ ਸ਼ਰਮਾ ਨੇ ਇਹ ਸਨਮਾਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਪ੍ਰਾਪਤ ਕੀਤਾ। ਇਸ ਮੌਕੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਮਯੰਕ ਫ਼ਾਊਂਡੇਸ਼ਨ ਵੱਲੋਂ ਜਾਰੀ ਪੋਸਟਰਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਜਾਗਰੂਕਤਾ ਉਪਰਾਲੇ ਸੜਕ ਹਾਦਸਿਆਂ ਨੂੰ ਘਟਾਉਣ ਵਿਚ ਭੂਮਿਕਾ ਨਿਭਾਉਂਦੇ ਹਨ ਅਤੇ ਸਮਾਜ ਨੂੰ ਸੁਰੱਖਿਅਤ ਬਣਾਉਣ ਵਿਚ ਸਹਾਇਕ ਹਨ। ਇਸ ਮੌਕੇ ਲੀਡ ਏਜੰਸੀ ਦੇ ਮਹਾਨਿਰਦੇਸ਼ਕ, ਡੀਜੀਪੀ ਟਰੈਫ਼ਿਕ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਸੜਕ ਸੁਰੱਖਿਆ ਦੇ ਖੇਤਰ ਵਿਚ ਮਯੰਕ ਫ਼ਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਲਗਾਤਾਰ ਅਤੇ ਪ੍ਰਭਾਵਸ਼ਾਲੀ ਉਪਰਾਲਿਆਂ ਦੀ ਸ਼ਲਾਘਾ ਕੀਤੀ। ਦੀਪਕ ਸ਼ਰਮਾ ਨੇ ਕਿਹਾ ਕਿ ਨਵੇਂ ਸਾਲ ਦੇ ਪਹਿਲੇ ਦਿਨ ਇਹ ਸਨਮਾਨ ਪ੍ਰਾਪਤ ਹੋਣਾ ਸਾਡੇ ਲਈ ਬੇਹੱਦ ਪ੍ਰੇਰਣਾਦਾਇਕ ਹੈ। ਮਯੰਕ ਫ਼ਾਊਂਡੇਸ਼ਨ ਸਾਲ 2018 ਤੋਂ ਲਗਾਤਾਰ ਸੜਕ ਸੁਰੱਖਿਆ ਜਾਗਰੂਕਤਾ ਦੇ ਖੇਤਰ ਵਿਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਫ਼ਾਊਂਡੇਸ਼ਨ ਵੱਲੋਂ ਹੁਣ ਤੱਕ ਸੈਂਕੜਿਆਂ ਜਾਗਰੂਕਤਾ ਸੈਮੀਨਾਰ, ਅੱਖਾਂ ਦੀ ਜਾਂਚ ਕੈਂਪ, ਹੈਲਮੈਟ ਵੰਡ ਅਭਿਆਨ, ਰਿਫ਼ਲੈਕਟਰ ਅਭਿਆਨ ਸਮੇਤ ਅਨੇਕਾਂ ਲੋਕ-ਹਿੱਤਕਾਰੀ ਕਾਰਜਕ੍ਰਮ ਆਯੋਜਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦਾ ਮੁੱਖ ਮਕਸਦ ਸੜਕ ਹਾਦਸਿਆਂ ਨੂੰ ਘਟਾਉਣਾ ਹੈ।