ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ਮਾਤ-ਪਿਤਾ ਸੰਤਾਨ ਯੱਗ ਕਰਵਾਇਆ
ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿਖੇ ਮਾਤ-ਪਿਤਾ ਸੰਤਾਨ ਯੱਗ ਦਾ ਆਯੋਜਨ
Publish Date: Fri, 13 Feb 2026 04:23 PM (IST)
Updated Date: Fri, 13 Feb 2026 04:27 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿਚ ਮਾਤਾ-ਪਿਤਾ ਸੰਤਾਨ ਯੱਗ ਕਰਵਾਇਆ ਗਿਆ। ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੇ ਆਸ਼ੀਰਵਾਦ, ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਦੀ ਸੁਝਵੰਦੀ ਰਹਿਨੁਮਾਈ, ਸਕੱਤਰ ਅਜੈ ਕੁਮਾਰ ਬੱਤਾ ਅਤੇ ਪ੍ਰਿੰਸੀਪਲ ਡਾ. ਸੰਗੀਤਾ ਸ਼ਰਮਾ ਦੇ ਪ੍ਰਭਾਵਸ਼ਾਲੀ ਅਗਵਾਈ ਹੇਠ ਦੇਵ ਸਮਾਜ ਅਧਿਐਨ ਕੇਂਦਰ ਫਿਰੋਜ਼ਪੁਰ ਵੱਲੋਂ ਇਸ ਵਿਸ਼ੇਸ਼ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ। ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਨੇ ਦੇਵ ਸਮਾਜ ਦੇ ਸੰਸਥਾਪਕ ਭਗਵਾਨ ਦੇਵਾਤਮਾ ਦੇ ਜੀਵਨ ਦਰਸ਼ਨ ਅਤੇ ਉਨ੍ਹਾਂ ਦੇ ਆਦਰਸ਼ਾਂ ’ਤੇ ਪ੍ਰਕਾਸ਼ ਪਾਇਆ। ਸਮਾਜ ਵਿੱਚ ਵਿਗਿਆਨਕ ਸੋਚ ਦੇ ਵਿਕਾਸ ਅਤੇ ਸਿਹਤਮੰਦ ਚਰਿੱਤਰ ਨਿਰਮਾਣ ਲਈ ‘ਪੰਚ-ਪ੍ਰਤਿਗਿਆ’ ਲੈਣ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਨਸ਼ਾ ਨਾ ਕਰਨਾ, ਵਿਆਹੁਤਾ ਵਫ਼ਾਦਾਰੀ ਬਣਾਈ ਰੱਖਣਾ, ਦੁਰਵਿਵਹਾਰ ਤੋਂ ਦੂਰ ਰਹਿਣਾ ਅਤੇ ਦੂਜਿਆਂ ਦਾ ਆਦਰ ਕਰਨਾ ਸ਼ਾਮਲ ਹਨ। ਡਾ. ਸੁਖਦੇਵ ਸਿੰਘ ਸਿਰਸਾ, ਸਾਬਕਾ ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਰਾਸ਼ਟਰੀ ਜਨਰਲ ਸਕੱਤਰ ਨੇ ਸਮਾਜ ਦੇ ਨਵ-ਨਿਰਮਾਣ ਵਿੱਚ ਵਿਅਕਤੀਤਵ ਅਤੇ ਸਿੱਖਿਆ ਸੰਸਥਾਵਾਂ ਦੀ ਭੂਮਿਕਾ ’ਤੇ ਵਿਚਾਰ ਪ੍ਰਗਟ ਕੀਤੇ। ਅੰਤ ਵਿੱਚ ਪ੍ਰਿੰਸੀਪਲ ਡਾ. ਸੰਗੀਤਾ ਸ਼ਰਮਾ ਨੇ ਦੇਵ ਸਮਾਜ ਅਧਿਐਨ ਕੇਂਦਰ ਦੇ ਮੈਂਬਰਾਂ ਨੂੰ ਇਸ ਸਫਲ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸ਼ਾਇਦ ਹੀ ਕੋਈ ਹੋਰ ਸੰਸਥਾ ਹੋਵੇ ਜਿੱਥੇ ਮਾਤਾ-ਪਿਤਾ ਅਤੇ ਸੰਤਾਨ ਦੇ ਸੰਬੰਧਾਂ ’ਤੇ ਇਸ ਤਰ੍ਹਾਂ ਦੀਆਂ ਸਭਾਵਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ।